ਦਿਓਰੀਆ : ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਿਲ੍ਹੇ ਦੇ ਗੌਰੀਬਾਜ਼ਾਰ ਥਾਣਾ ਖੇਤਰ ਦੇ ਤੇਂਦੂਬਾੜੀ 'ਚ ਵੀਰਵਾਰ ਰਾਤ ਪੁਲਸ ਦੀ ਮੌਜੂਦਗੀ 'ਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ। ਪੁਲਸ ਦਰਵਾਜ਼ੇ 'ਤੇ ਖੜ੍ਹੀ ਰਹੀ ਅਤੇ ਕਮਰੇ ਵਿਚ ਪਤੀ ਨੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵਿਭਾਗ 'ਚ ਹੜਕੰਪ ਮਚ ਗਿਆ। ਏਐਸਪੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ। ਦੂਜੇ ਪਾਸੇ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ - 14 ਸਾਲ ਦੀ ਮਾਂ! ਨਵ-ਜਨਮੀ ਬੱਚੀ ਨੂੰ ਰੇਲ ਪਟੜੀ 'ਤੇ ਸੁੱਟਿਆ, ਪੁਲਸ ਨੇ ਖੋਲ੍ਹੇ ਹੈਰਾਨ ਕਰਨ ਵਾਲੇ ਰਾਜ਼
ਜਾਣੋ ਪੂਰਾ ਮਾਮਲਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਰਹਿਣ ਵਾਲਾ ਰਣਜੀਤ ਸ੍ਰੀਵਾਸਤਵ ਵਿਦੇਸ਼ ਰਹਿੰਦਾ ਹੈ, ਜਦਕਿ ਉਸ਼ ਦੀ ਪਤਨੀ ਸੋਨਮ ਅਤੇ 1-2 ਸਾਲ ਦਾ ਬੇਟਾ ਗੋਰਖਪੁਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਦੋ ਮਹੀਨੇ ਪਹਿਲਾਂ ਰਣਜੀਤ ਵਿਦੇਸ਼ ਤੋਂ ਗੋਰਖਪੁਰ ਆਇਆ ਸੀ ਅਤੇ ਤਿੰਨ ਦਿਨ ਪਹਿਲਾਂ ਆਪਣੀ ਪਤਨੀ ਨਾਲ ਪਿੰਡ ਪਹੁੰਚਿਆ ਸੀ। ਬੀਤੀ ਸ਼ਾਮ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਰਣਜੀਤ ਨੇ ਪਤਨੀ ਸੋਨਮ ਨੂੰ ਕਮਰੇ 'ਚ ਬੰਦ ਕਰ ਕੇ ਉਸ ਦੀ ਕੁੱਟਮਾਰ ਕੀਤੀ। ਸੋਨਮ ਕਿਸੇ ਤਰ੍ਹਾਂ ਛੱਤ ਰਾਹੀਂ ਬਗਲਗੀਰ ਚੰਦਰਭਾਨ ਦੇ ਘਰ ਪਹੁੰਚੀ ਅਤੇ ਇਸ ਦੀ ਸੂਚਨਾ ਯੂਪੀ 112 ਨੂੰ ਦਿੱਤੀ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਇਸ ਦੌਰਾਨ ਰੰਜੀਤ ਦੁਬਾਰਾ ਪਹੁੰਚ ਗਿਆ ਅਤੇ ਸੋਨਮ ਨੂੰ ਵਾਲਾਂ ਤੋਂ ਫੜ ਕੇ ਆਪਣੇ ਘਰ ਲੈ ਗਿਆ। ਇਸ ਤੋਂ ਬਾਅਦ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਫਿਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੂਚਨਾ ਮਿਲਦੇ ਹੀ ਪੁਲਸ ਵੀ ਦਰਵਾਜ਼ੇ 'ਤੇ ਪਹੁੰਚ ਗਈ, ਜਿਸ ਨੇ ਵਾਰ-ਵਾਰ ਦਰਵਾਜ਼ਾਂ ਖੋਲਣ ਲਈ ਆਵਾਜ਼ ਦਿੱਤੀ ਪਰ ਅੰਦਰੋਂ ਦਰਵਾਜ਼ਾ ਨਹੀਂ ਖੁੱਲ੍ਹਿਆ। ਪਤੀ ਨੇ ਸੋਨਮ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ। ਜਦੋਂ ਮੁਲਜ਼ਮ ਨੇ ਦਰਵਾਜ਼ਾ ਖੋਲ੍ਹਿਆ ਤਾਂ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਯੂਪੀ 112 ਦੀ ਪੁਲਸ ਨੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪੁਲਸ ’ਤੇ ਲਾਪ੍ਰਵਾਹੀ ਕਾਰਨ ਕਤਲ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਹੰਗਾਮੇ ਦੀ ਸੂਚਨਾ ਮਿਲਣ 'ਤੇ ਗੌਰੀਬਾਜ਼ਾਰ ਥਾਣੇ ਦੀ ਪੁਲਸ ਉਥੇ ਪਹੁੰਚੀ ਅਤੇ ਯੂਪੀ 112 ਦੀ ਪੁਲਸ ਨੂੰ ਉਥੋਂ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਏਐੱਸਪੀ ਦੀਪੇਂਦਰ ਨਾਥ ਚੌਧਰੀ, ਸੀਓ ਅੰਸ਼ੂਮਨ ਸ੍ਰੀਵਾਸਤਵ ਮੌਕੇ ’ਤੇ ਪੁੱਜੇ ਅਤੇ ਜਾਂਚ ਕੀਤੀ।
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਸੋਨਮ ਦੀ ਸੂਚਨਾ 'ਤੇ ਯੂਪੀ 112 ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਆਵਾਜ਼ ਦਿੰਦੀ ਰਹੀ। ਮਾਮਲਾ ਅੱਧਾ ਘੰਟਾ ਚੱਲਦਾ ਰਿਹਾ ਅਤੇ ਪੁਲਸ ਮੁਲਾਜ਼ਮ ਦੇ ਦਰਵਾਜ਼ੇ ’ਤੇ ਖੜ੍ਹੇ ਰਹੇ। ਪਿੰਡ ਵਾਸੀਆਂ ਨੇ ਪੁਲਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਲਾਪਰਵਾਹੀ ਵਰਤਣ ਵਾਲੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਘਟਨਾ ਸਮੇਂ ਕਮਰਾ ਅੰਦਰੋਂ ਬੰਦ ਸੀ। ਪੁਲਸ ਵਲੋਂ ਆਵਾਜ਼ ਦੇਣ 'ਤੇ ਰਣਜੀਤ ਨੇ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਪੁਲਸ ਨੂੰ ਸੋਨਮ ਦੀ ਕੁੱਟਮਾਰ ਦੀ ਆਵਾਜ਼ ਸੁਣਾਈ ਦਿੰਦੀ ਰਹੀ। ਜੇਕਰ ਪੁਲਸ ਵਾਲੇ ਗੇਟ ਤੋੜਦੇ ਅਤੇ ਸਖਤੀ ਦਿਖਾਉਂਦੇ ਤਾਂ ਸੋਨਮ ਦੀ ਜਾਨ ਬਚ ਸਕਦੀ ਸੀ। ਇਹ ਸਾਰੀ ਘਟਨਾ ਪੁਲਸ ਦੀ ਅਣਗਹਿਲੀ ਕਾਰਨ ਵਾਪਰੀ ਹੈ।
ਇਹ ਵੀ ਪੜ੍ਹੋ - ਬਿਜਲੀ ਦਾ ਬਿੱਲ ਨਹੀਂ ਕਰਵਾਇਆ ਜਮ੍ਹਾਂ, ਹੁਣ ਹੋਵੇਗੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂ ਖਰੀਦਣ ਲਈ ਮਿਲਣਗੇ 33,000 ਰੁਪਏ
NEXT STORY