ਚੰਡੀਗੜ੍ਹ/ਹਰਿਆਣਾ- ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਜਪੋਸ਼ੀ ’ਚ ਹਰਿਆਣਾ ਸਰਕਾਰ ਦੇ ਹੈਲੀਕਾਪਟਰ ਨੇ ਸਾਰਥੀ ਦੀ ਭੂਮਿਕਾ ਨਿਭਾਈ। ਭਗਵੰਤ ਮਾਨ ਨੇ ਬੁੱਧਵਾਰ ਦੁਪਹਿਰ ਹਰਿਆਣਾ ਸਰਕਾਰ ਦੇ ਹੈਲੀਕਾਪਟਰ ਤੋਂ ਹੀ ਨਵਾਂਸ਼ਹਿਰ ਦੇ ਖਟਕੜ ਕਲਾਂ ਲਈ ਉਡਾਣ ਭਰੀ, ਜਿੱਥੋਂ ਸ਼ਾਮ ਕਰੀਬ 4 ਵਜੇ ਵਾਪਸ ਚੰਡੀਗੜ੍ਹ ਪਹੁੰਚੇ ਸਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਆਖੀਆਂ ਵੱਡੀਆਂ ਗੱਲਾਂ, ਇਨਕਲਾਬ ਜ਼ਿੰਦਾਬਾਦ ਦੇ ਲਗਾਏ ਨਾਅਰੇ
ਦੱਸ ਦੇਈਏ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਪਹੁੰਚੇ ਸਨ। ਜਿਸ ਦੇ ਚੱਲਦੇ ਪੰਜਾਬ ਸਰਕਾਰ ਨੂੰ ਹਰਿਆਣਾ ਤੋਂ ਹੈਲੀਕਾਪਟਰ ਦੀ ਡਿਮਾਂਡ ਕਰਨੀ ਪੈ ਗਈ। ਹਾਲਾਂਕਿ ਉੱਤਰ ਭਾਰਤ ਦੇ 5 ਸੂਬਿਆਂ- ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚਾਲੇ ਹੈਲੀਕਾਪਟਰ ਨੂੰ ਲੈ ਕੇ ਸਰਕਾਰੀ ਸਹਿਮਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ: PM ਮੋਦੀ ਨੇ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-ਪੰਜਾਬ ਦੇ ਵਿਕਾਸ ਲਈ ਮਿਲ ਕੇ ਕਰਾਂਗੇ ਕੰਮ
ਕਿਸੇ ਵੀ ਪ੍ਰਦੇਸ਼ ਦਾ ਮੁੱਖ ਮੰਤਰੀ ਕਦੇ ਵੀ ਦੂਜੇ ਪ੍ਰਦੇਸ਼ ਦੇ ਸਰਕਾਰੀ ਹੈਲੀਕਾਪਟਰ ਦੀਆਂ ਸੇਵਾਵਾਂ ਲੈ ਸਕਦਾ ਹੈ। ਅਫ਼ਸਰਾਂ ਦੀ ਮੰਨੀਏ ਤਾਂ ਹਰ 3 ਮਹੀਨੇ ’ਚ ਇਨ੍ਹਾਂ ਸੂਬਿਆਂ ਵਿਚਾਲੇ ਹੈਲੀਕਾਪਟਰ ’ਤੇ ਖਰਚ ਹੋਏ ਪੈਸਿਆਂ ਦਾ ਹਿਸਾਬ ਕੀਤਾ ਜਾਂਦਾ ਹੈ। ਇਸ ਦੇ ਤਹਿਤ ਹੀ ਪੰਜਾਬ ਸਰਕਾਰ ਨੇ ਹਰਿਆਣਾ ਦੇ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ।
ਜਬਲਪੁਰ ’ਚ ਡਾਕਟਰ ਜੋੜੇ ਦੇ ਘਰ ਛਾਪੇਮਾਰੀ, ਮਿਲੀ 5.44 ਕਰੋੜ ਦੀ ਬੇਨਾਮੀ ਜਾਇਦਾਦ
NEXT STORY