ਨਵੀਂ ਦਿੱਲੀ- ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਭਾਰਤ ਦੀਆਂ ਤਿਆਰੀਆਂ ਦੀ ਡਬਲਿਊ.ਐੱਚ.ਓ. ਸਮੇਤ ਕਈ ਦੇਸ਼ਾਂ ਨੇ ਤਾਰੀਫ਼ ਕੀਤੀ ਹੈ ਅਤੇ ਹੁਣ ਇਸ ਨਾਲ ਸਵਿਟਜ਼ਰਲੈਂਡ ਵੀ ਜੁੜ ਗਿਆ ਹੈ, ਜਿੱਥੇ ਸਵਿਸ ਆਲਪਸ ਦੇ ਮੈਟਰਹਾਰਨ ਪਰਬਤ ਨੂੰ ਰੋਸ਼ੀ ਦੀ ਮਦਦ ਨਾਲ ਤਿਰੰਗੇ ਨਾਲ ਕਵਰ ਕਰ ਦਿੱਤਾ ਗਿਆ ਭਾਰਤ ਦੇ ਲਈ ਇਸ ਸਨਮਾਨ ਦਾ ਕਾਰਨ ਇਹ ਵੀ ਹੈ ਕਿ ਸੰਕਟ ਦੀ ਘੜੀ 'ਚ ਭਾਰਤ ਨੇ ਏਸ਼ੀਆ ਹੋਵੇ ਜਾਂ ਅਫਰੀਕਾ, ਯੂਰਪ ਜਾਂ ਅਮਰੀਕਾ ਹਰ ਦੇਸ਼ ਦੀ ਮਦਦ ਕੀਤੀ ਹੈ ਪੀ.ਐੱਮ. ਮੋਦੀ ਨੇ ਤਿਰੰਗੇ ਦੇ ਰੰਗ ਨਾਲ ਨਹਾਏ ਪਰਬਤ ਦੀ ਤਸਵੀਰ ਖੁਦ ਰੀਟਵੀਟ ਕੀਤੀ ਹੈ ਅਤੇ ਕਿਹਾ ਕਿ ਦੁਨੀਆ ਕੋਵਿਡ-19 ਵਿਰੁੱਧ ਇਕਜੁਟ ਹੋ ਕੇ ਲੜ ਰਹੀ ਹੈ। ਮਹਾਮਾਰੀ 'ਤੇ ਯਕੀਨੀ ਰੂਪ ਨਾਲ ਮਨੁੱਖਤਾ ਦੀ ਜਿੱਤ ਹੋਵੇਗੀ।''
14,690 ਫੁੱਟ ਉੱਚੇ ਪਰਬਤ ਨੂੰ ਤਿਰੰਗੇ ਦੇ ਰੰਗ ਨਾਲ ਰੋਸ਼ਨ ਕਰਨ ਦਾ ਕੰਮ ਕੀਤਾ ਹੈ ਸਵਿਟਜ਼ਰਲੈਂਡ ਦੇ ਲਾਈਟ ਆਰਟਿਸਟ ਗੈਰ ਹਾਪਸਟੇਟਰ ਨੇ। ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਅਤੇ ਵਿਸ਼ਵ ਵਪਾਰ ਸੰਗਠਨ 'ਚ ਭਾਰਤ ਦੀ ਸੈਕਿੰਡ ਸੈਕ੍ਰੇਟਰੀ ਗੁਰਲੀਨ ਕੌਰ ਨੇ ਟਵੀਟ ਕੀਤਾ,''ਸਵਿਟਜ਼ਰਲੈਂਡ ਨੇ ਦਿਖਾਇਆ ਹੈ ਕਿ ਉਹ ਕੋਵਿਡ-19 ਨਾਲ ਲੜਨ 'ਚ ਭਾਰਤ ਨਾਲ ਖੜਾ ਹੈ। ਪ੍ਰਤੀ ਹਿਮਾਲਸ ਤੋਂ ਆਲਪਸ ਤੱਕ ਦੋਸਤੀ। ਜਰਮੈਟ ਟੂਰਿਜ਼ਮ ਤੁਹਾਡਾ ਆਭਾਰ।''
ਪ੍ਰਧਾਨ ਮੰਤਰੀ ਨੇ ਰੇਲ ਮੰਤਰੀ ਪੀਊਸ਼ ਗੋਇਲ ਦੇ ਟਵੀਟ 'ਤੇ ਵੀ ਪ੍ਰਤੀਕਿਰਿਆ ਦਿੱਤੀ, ਉਨਾਂ ਨੇ ਕਿਹਾ ਕਿ ਭਾਰਤੀ ਰੇਲਵੇ ਟੀਮ 'ਤੇ ਮਾਣ ਹੈ। ਉਹ ਇਸ ਮਹੱਤਵਪੂਰਨ ਸਮੇਂ 'ਚ ਸਾਡੇ ਨਾਗਰਿਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ।''
ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਜ਼ਰੂਰੀ ਸਾਮਾਨਾਂ ਦੀ ਸਪਲਾਈ ਲਈ ਉਡਾਣ ਯੋਜਨਾ ਦੀ ਜਾਣਕਾਰੀ ਦੇਣ ਵਾਲੇ ਟਵੀਟ 'ਤੇ ਵੀ ਪ੍ਰਤੀਕਿਰਿਆ ਦਿੱਤੀ। ਪੀ.ਐੱਮ. ਨੇ ਕਿਹਾ,''ਜਿਨਾਂ ਲੋਕਾਂ ਨੂੰ ਇਸ ਦੀ ਜ਼ਰੂਰਤ ਹੈ, ਉਨਾਂ ਨੂੰ ਹਰ ਸੰਭਵ ਮਦਦ ਯਕੀਨੀ ਕੀਤੀ ਜਾ ਰਹੀ ਹੈ।''

ਕੋਰੋਨਾ ਸੰਕਟ ਦੌਰਾਨ ਸਾਹਮਣੇ ਆਈ 'ਬਾਬਾ ਬਰਫਾਨੀ' ਦੀ ਪਹਿਲੀ ਤਸਵੀਰ, ਤੁਸੀਂ ਵੀ ਕਰੋ ਦਰਸ਼ਨ
NEXT STORY