ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਦਿੱਲੀ ਨੇ ਵਿਦਿਆਰਥੀਆਂ ’ਤੇ ਬੋਝ ਘਟਾਉਣ ਅਤੇ ਉਦਯੋਗ ਜਗਤ ਦੀਆਂ ਬਦਲਦੀਆਂ ਮੰਗਾਂ ਨੂੰ ਪੂਰਾ ਕਰਨ ਲਈ 12 ਸਾਲਾਂ ਬਾਅਦ ਆਪਣੇ ਸਿਲੇਬਸ ’ਚ ਬਦਲਾਅ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਰੰਗਨ ਬੈਨਰਜੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਿਲੇਬਸ ’ਚ ਆਖਰੀ ਵਾਰ ਸੋਧ 2013 ’ਚ ਕੀਤੀ ਗਈ ਸੀ।
ਉਨ੍ਹਾਂ ਕਿਹਾ, ‘‘ਉਦਯੋਗ ਜਗਤ ਦੀਆਂ ਮੰਗਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਇਕ ਨਵਾਂ ਉਭਾਰ ਹੈ ਅਤੇ ਸਥਿਰਤਾ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।’’ ਪਹਿਲੇ ਦੋ ਸਮੈਸਟਰਾਂ ਲਈ ਕਲਾਸ ਦਾ ਸਾਈਜ਼ ਹੁਣ 300 ਦੀ ਬਜਾਏ 150 ਹੋਵੇਗਾ ਤਾਂ ਕਿ ਜ਼ਿਆਦਾ ਵਿਅਕਤੀਗਤ ਧਿਆਨ ਯਕੀਨੀ ਬਣਾਇਆ ਜਾ ਸਕੇ। ਬੀ.ਟੈੱਕ. ਡਿਗਰੀ ਤੋਂ ਇਲਾਵਾ ਇਕ ਆਨਰਜ਼ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜੋ- ਵੱਡੀ ਖ਼ਬਰ ; ਸਿੱਖਿਆ ਵਿਭਾਗ ਨੇ 4 ਅਧਿਆਪਕਾਂ ਨੂੰ ਕੀਤਾ ਮੁਅੱਤਲ
ਇਸ ਤੋਂ ਇਲਾਵਾ ਕੋਈ ਅੰਡਰਗ੍ਰੈਜੂਏਟ ਵਿਦਿਆਰਥੀ ਹੁਣ ਆਪਣੇ ਤੀਜੇ ਸਾਲ ਦੇ ਅੰਤ ’ਚ ਆਈ.ਆਈ.ਟੀ. ਦਿੱਲੀ ’ਚ ਕਿਸੇ ਵੀ ਉਪਲੱਬਧ ਐੱਮ.ਟੈੱਕ. ਪ੍ਰੋਗਰਾਮ ’ਚ ਐੱਮ.ਟੈੱਕ. ਡਿਗਰੀ ਲਈ ਅਪਲਾਈ ਕਰ ਸਕਦਾ ਹੈ। ਇਸ ਨਾਲ ਵਿਦਿਆਰਥੀ ਪੰਜ ਸਾਲਾਂ ’ਚ ਬੈਚੁਲਰ ਅਤੇ ਮਾਸਟਰ ਦੋਵੇਂ ਡਿਗਰੀਆਂ ਪ੍ਰਾਪਤ ਕਰ ਸਕੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਸਟਿਸ ਵਰਮਾ ਖ਼ਿਲਾਫ਼ ਮਹਾਦੋਸ਼ ਮਤਾ ਲਿਆਉਣ ਦੀ ਤਿਆਰੀ 'ਚ ਸਰਕਾਰ, ਘਰੋਂ ਮਿਲੇ ਸਨ ਸੜੇ ਹੋਏ ਨੋਟ
NEXT STORY