ਆਗਰਾ- ਤਾਜ ਮਹਿਲ ਦੀ ਪਾਰਕਿੰਗ 'ਚ ਸੋਮਵਾਰ ਸਵੇਰੇ ਇਕ ਕਾਰ ਅਚਾਨਕ ਚੱਲਣ ਲੱਗੀ। ਕਾਰ ਨੇ ਕਈ ਸੈਲਾਨੀਆਂ ਨੂੰ ਟੱਕਰ ਮਾਰ ਦਿੱਤੀ। ਕਾਰ ਬੈਕ ਸਾਈਡ ਚੱਲਦੀ ਹੋਈ ਇਕ ਬੂਥ ਨਾਲ ਟਕਰਾਈ। ਆਵਾਜ਼ ਸੁਣ ਕੇ ਸਕਿਓਰਿਟੀ ਵਾਲੇ ਦੌੜ ਕੇ ਆਏ। ਜਦੋਂ ਸਕਿਓਰਿਟੀ ਨੇ ਦੇਖਿਆ ਤਾਂ ਕਾਰ ਦੀ ਡਰਾਈਵਿੰਗ ਸੀਟ 'ਤੇ ਕੋ ਨਹੀਂ ਬੈਠਾ ਸੀ, ਜਦੋਂ ਕਿ ਕਾਰ ਚੱਲ ਰਹੀ ਸੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕਾਰ ਰੋਕੀ ਗਈ। ਕਾਰ ਦੀ ਲਪੇਟ 'ਚ ਕਈ ਸੈਲਾਨੀ ਆ ਗਏ ਅਤੇ ਕਾਫ਼ੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਿਲਪਗ੍ਰਾਮ ਦੀ ਪਾਰਕਿੰਗ 'ਚ ਦਿੱਲੀ ਨੰਬਰ ਦੀ ਇਕ ਕਾਰ ਖੜ੍ਹੀ ਸੀ। ਕਾਰ 'ਚ ਹੈਂਡ ਬ੍ਰੇਕ ਨਹੀਂ ਲਗਾਏ ਸਨ।
ਸੈਲਾਨੀ ਨੇ ਦੱਸਿਆ,''ਕਾਰ ਕਰੀਬ 200 ਮੀਟਰ ਤੱਕ ਬਿਨਾਂ ਡਰਾਈਵਰ ਦੇ ਚੱਲੀ। ਜਦੋਂ ਉਹ ਪਿੱਛੇ ਵੱਲ ਚੱਲਣ ਲੱਗੀ ਤਾਂ ਲੋਕਾਂ ਨੂੰ ਲੱਗਾ ਕਿ ਕੋਈ ਕਾਰ ਬੈਕ ਕਰ ਕੇ ਕੱਢ ਰਿਹਾ ਹੈ। ਸਕਿਓਰਿਟੀ ਵਾਲੇ ਕਹਿੰਦੇ ਰਹੇ- 'ਰੁਕ ਜਾਓ... ਪਿੱਛੇ ਲੋਕ ਖੜ੍ਹੇ ਹਨ।' ਜਦੋਂ ਕਾਰ ਬੂਥ ਨਾਲ ਟਕਰਾ ਗਈ, ਉਦੋਂ ਪਤਾ ਲੱਗਾ ਕਿ ਇਸ 'ਚ ਕੋਈ ਡਰਾਈਵਰ ਹੀ ਨਹੀਂ ਸੀ। ਕਾਰ ਮਾਲਕ ਪਰਿਵਾਰ ਨਾਲ ਤਾਜ ਮਹਿਲ ਘੁੰਮਣ ਆਇਆ ਸੀ। ਜਿਸ ਨੇ ਬਾਅਦ 'ਚ ਆਪਣੀ ਗਲਤੀ ਮੰਨੀ ਅਤੇ ਕਿਹਾ,''ਮੈਂ ਹੈਂਡ ਬ੍ਰੇਕ ਲਗਾਉਣਾ ਭੁੱਲ ਗਿਆ ਸੀ, ਜਿਸ ਕਾਰਨ ਇਹ ਹਾਦਸਾ ਹੋ ਗਿਆ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਕਫ਼ ਸੋਧ ਬਿੱਲ 'ਤੇ ਸੁਣਵਾਈ 15 ਮਈ ਤੱਕ ਟਲੀ, ਸੁਪਰੀਮ ਕੋਰਟ ਨੇ ਕਿਹਾ...
NEXT STORY