ਦੇਹਰਾਦੂਨ,(ਭਾਸ਼ਾ)– ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ‘ਲਵ ਜਿਹਾਦ’ ਦੇ ਮਾਮਲਿਆਂ ’ਚ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਧਾਮੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ,‘ਉੱਤਰਾਖੰਡ ’ਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਹਨ ਪਰ ‘ਲਵ ਜਿਹਾਦ’ ਵਰਗੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਦੇ ਅਪਰਾਧ ਇਕ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਹਨ ਪਰ ਹੁਣ ਲੋਕ ਇਸ ਦੇ ਵਿਰੁੱਧ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।’
ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਹਾਲ ’ਚ ਸਾਹਮਣੇ ਆਈਆਂ ਲਵ ਜਿਹਾਦ ਦੀਆਂ ਘਟਨਾਵਾਂ ਦੇ ਸਬੰਧ ’ਚ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਲੈਣ ਲਈ ਇਥੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫਤਿਆਂ ’ਚ ਉੱਤਰਕਾਸ਼ੀ, ਚਮੋਲੀ ਅਤੇ ਹਰਿਦੁਆਰ ਜ਼ਿਲਿਆਂ ਤੋਂ ਮੁਸਲਮਾਨ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਨਾਬਾਲਗ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਦੀਆਂ ਲਗਭਗ ਅੱਧਾ ਦਰਜਨ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ’ਚ ਨੌਜਵਾਨਾਂ ਨੇ ਹਿੰਦੂ ਲੜਕੀਆਂ ਨਾਲ ਦੋਸਤੀ ਕਰਨ ਲਈ ਆਪਣੀ ਧਾਰਮਿਕ ਪਛਾਣ ਲੁਕਾਈ ਸੀ।
ਸੰਜੀਵ ਜੀਵਾ ਹੱਤਿਆਕਾਂਡ ’ਚ ਨਵਾਂ ਖੁਲਾਸਾ, ਰਸਤੇ ਤੋਂ ਹਟਾਉਣ ਲਈ 20 ਲੱਖ ’ਚ ਹੋਈ ਸੀ ਡੀਲ
NEXT STORY