ਨਵੀਂ ਦਿੱਲੀ (ਇੰਟ.) : ਅਫਗਾਨਿਸਤਾਨ ਦੀ ਫੌਜ ਨੇ ਆਪਣੇ ਹਥਿਆਰ ਸੁੱਟ ਦਿੱਦੇ ਹਨ ਅਤੇ ਤਾਲਿਬਾਨ ਨੇ ਉਨ੍ਹਾਂ ਨੂੰ ਇਕੱਠਾ ਕਰਨ ’ਚ ਜ਼ਰਾ ਵੀ ਦੇਰ ਨਹੀਂ ਲਾਈ। ਹੁਣ ਵਿਸ਼ਵ ਭਾਈਚਾਰੇ ਵਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਮਰੀਕਾ ਵਲੋਂ ਤਿਆਰ ਹਥਿਆਰ, ਫੌਜੀ ਜਹਾਜ਼ ਤੇ ਬਖਤਰਬੰਦ ਵਾਹਨ ਦੁਸ਼ਮਣਾਂ ਦੇ ਹੱਥਾਂ ਵਿਚ ਚਲੇ ਗਏ ਹਨ, ਜੋ ਉਨ੍ਹਾਂ ਨੂੰ ਨਵੀਂ ਸਮਰੱਥਾ ਨਾਲ ਲੈਸ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ
ਵਾਲ ਸਟ੍ਰੀਟ ਜਰਨਲ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਅਜਿਹੇ ਬਹੁਤ ਸਾਰੇ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਤਾਲਿਬਾਨੀ ਲੜਾਕਿਆਂ ਨੂੰ ਐੱਮ.18 ਅਸਾਲਟ ਹਥਿਆਰਾਂ ਸਮੇਤ ਹੋਰ ਹਥਿਆਰਾਂ ਨਾਲ ਅਮਰੀਕੀ ਹੈਲੀਕਾਪਟਰਾਂ ਨੇੜੇ ਖੁਸ਼ੀ ਮਨਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਤਾਲਿਬਾਨ ਨੇ ਅਫਗਾਨ ਚੌਕੀਆਂ ਤੋਂ ਅਮਰੀਕੀ ਕਰਮਚਾਰੀਆਂ ਦੇ ਨਿਕਲਣ ਤੋਂ ਬਾਅਦ ਹਵਾਈ ਜਹਾਜ਼, ਮਿਜ਼ਾਈਲ, ਟੈਂਕ ਤੇ ਤੋਪਖਾਨੇ ਜ਼ਬਤ ਕਰ ਲਏ ਹਨ।
ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)
DSGMC Elections 2021: ਮਨਜਿੰਦਰ ਸਿੰਘ ਸਿਰਸਾ ਬੋਲੇ- ਇਤਿਹਾਸਕ ਹੋਣਗੀਆਂ ਇਹ ‘ਚੋਣਾਂ’
NEXT STORY