ਨੈਸ਼ਨਲ ਡੈਸਕ- ਲੁਧਿਆਣਾ ਦੀ ਉਪ ਚੋਣ ਨੇ ਭਾਵੇਂ ਰਾਤੋ-ਰਾਤ ਸਿਆਸੀ ਸਮੀਕਰਨਾਂ ਨੂੰ ਨਹੀਂ ਬਦਲਿਆ, ਪਰ ਇਸ ਨੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵਤ ਰਲੇਵੇਂ ਦੀ ਚਰਚਾ ਨੂੰ ਜ਼ਰੂਰ ਹਵਾ ਦਿੱਤੀ ਹੈ। ਦੋਵੇਂ ਵੱਖ ਹੋਏ ਸਹਿਯੋਗੀ ਅਜੇ ਵੀ ਪੁਰਾਣੇ ਜ਼ਖ਼ਮਾਂ ਨੂੰ ਸਹਿਲਾ ਰਹੇ ਹਨ ਪਰ ਦੋਵਾਂ ਨੇ ਆਮ ਆਦਮੀ ਪਾਰਟੀ ’ਚ ਇਕ ਸਾਂਝੇ ਵਿਰੋਧੀ ’ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ।
ਹਾਲਾਂਕਿ ‘ਆਪ’ ਨੇ 35,179 ਵੋਟਾਂ ਨਾਲ ਸੀਟ ਨੂੰ ਆਰਾਮ ਨਾਲ ਬਰਕਰਾਰ ਰੱਖਿਆ ਹੈ ਪਰ ਜਿਸ ਗੱਲ ਨੇ ਸਿਅਾਸੀ ਵਿਸ਼ਲੇਸ਼ਕਾਂ ਦਾ ਧਿਆਨ ਖਿੱਚਿਆ, ਉਹ ਭਾਜਪਾ ਵੱਲੋਂ 20,323 ਤੇ ਅਕਾਲੀ ਦਲ ਵੱਲੋਂ 8,203 ਵੋਟਾਂ ਹਾਸਲ ਕਰਨਾ ਹੈ।
ਦੋਵਾਂ ਨੇ ਮਿਲ ਕੇ 28,526 ਵੋਟਾਂ ਹਾਸਲ ਕੀਤੀਆਂ ਜੋ ‘ਆਪ’ ਤੋਂ ਬਹੁਤ ਪਿੱਛੇ ਨਹੀਂ ਪਰ ਕਾਂਗਰਸ ਦੀਆਂ 24,542 ਵੋਟਾਂ ਤੋਂ ਜ਼ਿਆਦਾ ਸਨ। ਸੁਖਬੀਰ ਬਾਦਲ ਦੀਆਂ ਸੋਚੀਆਂ-ਸਮਝੀਆਂ ਟਿੱਪਣੀਆਂ ਨੇ ਇਨ੍ਹਾਂ ਅਟਕਲਾਂ ਨੂੰ ਹੋਰ ਤੇਜ਼ ਕਰ ਦਿੱਤਾ।
ਭਾਜਪਾ ਨਾਲ ਸੁਲ੍ਹਾ-ਸਫ਼ਾਈ ਬਾਰੇ ਪੁੱਛੇ ਜਾਣ 'ਤੇ ਅਕਾਲੀ ਦਲ ਦੇ ਮੁਖੀ ਨੇ ਕਿਹਾ ਕਿ ਅਸੀਂ ਇਸ ਬਾਰੇ ਨਹੀਂ ਸੋਚ ਰਹੇ। ਕੋਈ ਵੀ ਗੱਠਜੋੜ ਸਿਧਾਂਤਾਂ ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਕਿਸਾਨਾਂ, ਘੱਟ ਗਿਣਤੀਆਂ, ਬੰਦੀ ਸਿੰਘਾਂ ਦੇ ਅਧਿਕਾਰਾਂ ਤੇ ਚੰਡੀਗੜ੍ਹ ਤੇ ਸਾਡੇ ਦਾਅਵੇ। ਉਨ੍ਹਾਂ ਦਰਵਾਜ਼ਾ ਜ਼ੋਰ ਨਾਲ ਬੰਦ ਨਹੀਂ ਕੀਤਾ, ਬਸ ਥੋੜ੍ਹਾ ਜਿਹਾ ਖੁੱਲ੍ਹਾ ਛੱਡ ਦਿੱਤਾ।
ਕੁੜੱਤਣ ਡੂੰਘੀ ਹੈ
ਭਾਜਪਾ ਵੱਲੋਂ ਸਿੱਖ ਅਦਾਰਿਆਂ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਤੋਂ ਅਕਾਲੀ ਨਾਰਾਜ਼ ਹਨ, ਖਾਸ ਕਰ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪਾਰਟੀ ਦੇ ਕੰਟਰੋਲ ਤੋਂ। ਖੇਤੀ ਕਾਨੂੰਨਾਂ ਨੂੰ ਲੈ ਕੇ ਮਤਭੇਦ ਅਜੇ ਵੀ ਹਨ ਪਰ ਸਿਆਸਤ ਅਜੀਬੋ-ਗਰੀਬ ਸਮਝੌਤੇ ਕਰਵਾਉਂਦੀ ਹੈ।
ਅਕਾਲੀਆਂ ਦੇ ਕਮਜ਼ੋਰ ਹੋਣ ਤੇ ਭਾਜਪਾ ਕੋਲ ਮਜ਼ਬੂਤ ਪੰਜਾਬੀ ਚਿਹਰੇ ਦੀ ਘਾਟ ਹੋਣ ਕਾਰਨ ਠੰਢਾ ਲੇਖਾ-ਜੋਖਾ ਗਰਮ ਯਾਦਾਂ ਜਾਂ ਪੁਰਾਣੀਆਂ ਸ਼ਿਕਾਇਤਾਂ ’ਤੇ ਭਾਰੂ ਹੋ ਸਕਦਾ ਹੈ। ਦੋਵਾਂ ਲਈ ਅਸਲ ਇਨਾਮ 2027 ਹੈ। ਜੇ ‘ਆਪ’ ਨੂੰ ਹਰਾਉਣ ਲਈ ਹੰਕਾਰ ਨੂੰ ਨਿਗਲਣਾ ਪੈਂਦਾ ਹੈ ਤਾਂ ਕੋਈ ਵੀ ਪੱਖ ਸ਼ਾਇਦ ਗੈਰ-ਇਛੁਕ ਹੋਵੇ।
ਫਿਲਹਾਲ ਚੁੱਪ ਬਹੁਤ ਕੁਝ ਬੋਲਦੀ ਹੈ। ਅਤੀਤ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ, ਪਰ ਇਸ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ ਸੰਸਦ ’ਚ ‘ਆਪ੍ਰੇਸ਼ਨ ਸਿੰਧੂਰ’ ’ਤੇ ਇਕ ਵਿਸ਼ੇਸ਼ ਚਰਚਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਧਿਰ ਦੀ ਸਖ਼ਤ ਆਲੋਚਨਾ ਕੀਤੀ ਤੇ ਕਿਹਾ ਕਿ ਪਾਕਿਸਤਾਨ ਨਾਲ ਵਧ ਰਹੇ ਤਣਾਅ ਨੂੰ ਖਤਮ ਕਰਨ ਦੀ ਤੁਰੰਤ ਲੋੜ ਹੈ।
ਵੱਡਾ ਹਾਦਸਾ: ਉਸਾਰੀ ਅਧੀਨ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਕਈ ਮਜ਼ਦੂਰ ਹੇਠਾਂ ਦੱਬੇ ਗਏ, ਰੈਸਕਿਊ ਆਪ੍ਰੇਸ਼ਨ ਜਾਰੀ
NEXT STORY