ਚੇਨਈ- ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ ਤਮਿਲਗਾ ਵੇਟ੍ਰੀ ਕਜ਼ਗਮ (TVK) ਨੇ ਆਪਣੀ ਪਹਿਲੀ ਹੀ ਚੋਣ 'ਚ ਵੱਡੀ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ TVK 108 ਸੀਟਾਂ ਜਿੱਤ ਕੇ ਰਾਜ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਜਦਕਿ ਸੱਤਾਧਾਰੀ ਡੀਐੱਮਕੇ (DMK) ਨੂੰ 59 ਅਤੇ ਏਆਈਏਡੀਐਮਕੇ (AIADMK) ਨੂੰ ਸਿਰਫ਼ 47 ਸੀਟਾਂ 'ਤੇ ਹੀ ਸਬਰ ਕਰਨਾ ਪਿਆ।
ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਹਾਰ
ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਉਲਟਫੇਰ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਹਾਰ ਰਿਹਾ। ਉਨ੍ਹਾਂ ਨੂੰ ਆਪਣੀ ਕੋਲਾਥੁਰ ਸੀਟ ਤੋਂ TVK ਦੇ ਉਮੀਦਵਾਰ ਵੀ.ਐਸ. ਬਾਬੂ ਨੇ 8,795 ਵੋਟਾਂ ਦੇ ਫਰਕ ਨਾਲ ਹਰਾਇਆ। ਰਾਜਨੀਤਿਕ ਮਾਹਿਰਾਂ ਅਨੁਸਾਰ, ਜੂਨ 1977 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਤਮਿਲਨਾਡੂ ਡੀਐਮਕੇ ਅਤੇ ਏਆਈਏਡੀਐਮਕੇ ਦੇ ਦਬਦਬੇ ਤੋਂ ਮੁਕਤ ਹੋ ਕੇ ਇੱਕ ਨਵੀਂ ਸਰਕਾਰ ਦੇਖਣ ਜਾ ਰਿਹਾ ਹੈ।
ਆਟੋ ਡਰਾਈਵਰ ਤੇ ਡਰਾਈਵਰ ਦੇ ਪੁੱਤ ਨੇ ਹਾਸਲ ਕੀਤੀ ਵੱਡੀ ਜਿੱਤ
ਵਿਜੇ ਦੀ ਪਾਰਟੀ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ। ਵਿਜੇ ਦੇ ਨਿੱਜੀ ਡਰਾਈਵਰ ਰਾਜੇਂਦਰਨ ਦੇ ਬੇਟੇ ਆਰ. ਸਬਰੀਨਾਥਨ ਨੇ ਵਿਰੂਗਮਬੱਕਮ ਸੀਟ ਤੋਂ ਡੀਐੱਮਕੇ ਦੇ ਮੌਜੂਦਾ ਵਿਧਾਇਕ ਨੂੰ 27,086 ਵੋਟਾਂ ਨਾਲ ਹਰਾਇਆ। ਦੂਜੇ ਪਾਸੇ ਪੇਸ਼ੇ ਤੋਂ ਇਕ ਆਟੋ ਡਰਾਈਵਰ ਵਿਜੇ ਧਾਮੂ ਨੇ ਰਾਇਪੁਰਮ ਸੀਟ ਤੋਂ ਏਆਈਏਡੀਐੱਮਕੇ ਦੇ ਦਿੱਗਜ ਨੇਤਾ ਅਤੇ 5 ਵਾਰ ਦੇ ਵਿਧਾਇਕ ਡੀ. ਜੈਕੁਮਾਰ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਧਾਮੂ ਲੰਬੇ ਸਮੇਂ ਤੋਂ ਵਿਜੇ ਦੇ ਫੈਨ ਕਲੱਬ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਆਟੋ ਸਟੈਂਡ ਤੋਂ ਵਿਧਾਨ ਸਭਾ ਤੱਕ ਦਾ ਸਫ਼ਰ ਇਕ ਆਮ ਆਦਮੀ ਦੀ ਜਿੱਤ ਦਾ ਪ੍ਰਤੀਕ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੰਤਰੀ ਬਣੇਗਾ ਸਾਬਕਾ ਭਾਰਤੀ ਕ੍ਰਿਕਟਰ! ਮਿਲ ਸਕਦੈ ਖੇਡ ਮੰਤਰਾਲਾ
NEXT STORY