ਬਿਜ਼ਨੈੱਸ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਜੁਲਾਈ 2015 ਨੂੰ ਸ਼ੁਰੂ ਕੀਤੇ ਗਏ ਡਿਜੀਟਲ ਇੰਡੀਆ ਅਭਿਆਨ (ਮੁਹਿੰਮ) ਨੇ ਪਿਛਲੇ 11 ਸਾਲਾਂ ’ਚ ਭਾਰਤ ਨੂੰ ਡਿਜੀਟਲ ਰੂਪ ’ਚ ਸਸ਼ਕਤ ਸਮਾਜ ਬਣਾਉਣ ਦੀ ਦਿਸ਼ਾ ’ਚ ਉਲੇਖਯੋਗ ਬਦਲਾਅ ਕੀਤੇ ਹਨ। ਇਸ ਪਹਿਲ ਦੇ ਹੇਠ ਵਿੱਤੀ ਸਮਾਵੇਸ਼ਨ, ਡਿਜੀਟਲ ਭੁਗਤਾਨ, ਇੰਟਰਨੈੱਟ ਕਨੈਕਟੀਵਿਟੀ ਅਤੇ ਈ-ਗਵਰਨੈਂਸ ਨੂੰ ਨਵੀਂ ਗਤੀ ਮਿਲੀ ਹੈ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ
ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਦੇ ਮਾਧਿਅਮ ਰਾਹੀਂ ਦੇਸ਼ ’ਚ ਡਿਜੀਟਲ ਭੁਗਤਾਨ ’ਚ ਕ੍ਰਾਂਤੀਕਾਰੀ ਵਾਧਾ ਹੋਇਆ ਹੈ ਅਤੇ ਗਲੋਬਲ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਦਾ ਲੱਗਭਗ 49 ਫੀਸਦੀ ਹਿੱਸਾ ਭਾਰਤ ’ਚ ਹੁੰਦਾ ਹੈ। ਪ੍ਰਤੱਖ ਲਾਭ ਅੰਤਰਣ (ਡੀ.ਬੀ.ਟੀ.) ਵਿਵਸਥਾ ਨੇ ਸਰਕਾਰੀ ਯੋਜਨਾਵਾਂ ਦੀ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ’ਚ ਪਹੁੰਚਾ ਕੇ ਪਾਰਦਰਸ਼ਤਾ ਵਧਾਈ ਅਤੇ ਵਿਚੋਲਿਆਂ ਦੀ ਭੂਮਿਕਾ ਖਤਮ ਕੀਤੀ।
ਇਹ ਵੀ ਪੜ੍ਹੋ : ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ
ਇਹ ਵੀ ਪੜ੍ਹੋ : ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਇੰਟਰਨੈੱਟ ਉਪਭੋਗਤਾਵਾਂ ਦੀ ਸੰਖਿਆ 95 ਕਰੋੜ ਤੋਂ ਵਧ ਹੋ ਚੁੱਕੀ ਹੈ, ਜਦਕਿ ਭਾਰਤਨੈੱਟ ਦੇ ਜ਼ਰੀਏ ਲੱਖਾਂ ਗ੍ਰਾਮ ਪੰਚਾਇਤਾਂ ਤੱਕ ਹਾਈ-ਸਪੀਡ ਇੰਟਰਨੈੱਟ ਪਹੁੰਚਾਇਆ ਗਿਆ ਹੈ। ਡਿਜੀ-ਲਾਕਰ ਦੇ 51.6 ਕਰੋੜ ਤੋਂ ਵਧ ਉਪਭੋਗਤਾ ਹਨ, ਜਦਕਿ ਉਮੰਗ ’ਤੇ 2,400 ਤੋਂ ਵਧ ਸਰਕਾਰੀ ਸੇਵਾਵਾਂ ਉਪਲਬਧ ਹਨ। ਉੱਥੇ ਹੀ, ਭਾਸ਼ਿਨੀ ਦੇ ਮਾਧਿਅਮ ਰਾਹੀਂ 22 ਭਾਰਤੀ ਭਾਸ਼ਾਵਾਂ ’ਚ ਰੀਅਲ-ਟਾਈਮ ਅਨੁਵਾਦ ਸੰਭਵ ਹੋਇਆ ਹੈ। ਨਾਲ ਹੀ ਸੈਮੀਕੰਡਕਟਰ ਮਿਸ਼ਨ ਅਤੇ ਮੋਬਾਈਲ ਨਿਰਮਾਣ ਨੂੰ ਬੜ੍ਹਾਵਾ ਦੇ ਕੇ ਭਾਰਤ ਇਲੈਕਟ੍ਰਾਨਿਕ ਨਿਰਮਾਣ ਦੇ ਖੇਤਰ ’ਚ ਵੀ ਤੇਜ਼ੀ ਨਾਲ ਆਤਮ-ਨਿਰਭਰਤਾ ਵੱਲ ਵਧਿਆ ਹੈ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਊਬਰ ਦੇ ਸਾਬਕਾ ਅਧਿਕਾਰੀ ਪ੍ਰਭਜੀਤ ਸਿੰਘ ਕਰਨਗੇ ਭਾਰਤ ’ਚ Open AI ਦੀ ਅਗਵਾਈ
NEXT STORY