ਕੁੱਡਾਲੋਰ- ਤਾਮਿਲਨਾਡੂ 'ਚ ਕੁੱਡਾਲੋਰ ਜ਼ਿਲ੍ਹੇ ਦੇ ਕਾਰੂਮਬੁੜੀ 'ਚ ਸ਼ੁੱਕਰਵਾਰ ਨੂੰ ਇਕ ਪਟਾਕਾ ਫੈਕਟਰੀ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ 9 ਜਨਾਨੀਆਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਸੂਤਰਾਂ ਅਨੁਸਾਰ ਫੈਕਟਰੀ ਦੀ ਮਾਲਕਿਨ ਗੰਧੀਮਤੀ ਅਤੇ ਉਸ ਦੀ ਧੀ ਅਤੇ 13 ਹੋਰ ਲੋਕ ਦੀਵਾਲੀ ਤਿਉਹਾਰ ਲਈ ਪਟਾਕਾ ਫੈਕਟਰੀ ਦਾ ਕੰਮ ਸ਼ੁਰੂ ਕਰਨ ਗਏ ਸਨ। ਇਸ ਤੋਂ ਪਹਿਲਾਂ ਉਹ ਸਾਰੇ ਪੂਜਾ ਕਰਨ ਬੈਠੇ ਸਨ।
ਇਸੇ ਦੌਰਾਨ ਉੱਥੇ ਪਿਛਲੇ ਸਾਲ ਬਣੇ ਪਟਾਕਿਆਂ ਦੇ ਭੰਡਾਰ 'ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉੱਥੇ ਭਿਆਨਕ ਧਮਾਕਾ ਹੋ ਗਿਆ। ਧਮਾਕੇ ਨਾਲ ਗੰਧੀਮਤੀ ਅਤੇ 4 ਹੋਰ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਪੁਲਸ ਅਤੇ ਅੱਗ ਬੁਝਾਊ ਦਲ ਨੇ ਹੋਰ ਲੋਕਾਂ ਨੂੰ ਬਚਾਇਆ ਅਤੇ ਚਿਦਾਂਬਰਮ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ 4 ਹੋਰ ਜਨਾਨੀਆਂ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਜਾਂਚ ਕਰ ਰਹੀ ਹੈ।
1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ 'ਚ ਦੋਸ਼ੀ ਸੱਜਣ ਕੁਮਾਰ ਨੂੰ SC ਵਲੋਂ ਨਹੀਂ ਮਿਲੀ ਰਾਹਤ
NEXT STORY