ਚੇਨਈ- ਤਾਮਿਲਨਾਡੂ ਦੀ ਕੋਇੰਬਟੂਰ ਪੁਲਸ ਨੇ 3 ਮੁੰਡਿਆਂ ਵਿਰੁੱਧ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕੀਤਾ ਹੈ। ਤਿੰਨ ਮੁੰਡਿਆਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ 10 ਸਾਲ ਦੀ ਇਕ ਕੁੜੀ ਦਾ ਕਈ ਵਾਰ ਯੌਨ ਸ਼ੋਸ਼ਣ ਕੀਤਾ। ਰਿਪੋਰਟ ਅਨੁਸਾਰ ਪੀੜਤ ਕੁੜੀ ਆਪਣੇ ਪਿਤਾ ਨਾਲ ਰਹਿੰਦੀ ਹੈ। ਟੀ.ਵੀ. ਦੇਖਣ ਲਈ ਉਹ ਆਪਣੇ ਮਕਾਨ ਮਾਲਕ ਦੇ ਘਰ ਜਾਇਆ ਕਰਦੀ ਸੀ। ਹਾਲੇ ਹਾਲ 'ਚ ਉਸ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਦੀ ਜਾਂਚ ਕਰਵਾਈ ਗਈ। ਸ਼ੋਸ਼ਣ ਦੀ ਘਟਨਾ ਤੋਂ ਬਾਅਦ ਕੁੜੀ ਇੰਨੀ ਡਰੀ ਹੋਈ ਸੀ ਕਿ ਉਹ ਕਿਸੇ ਨੂੰ ਆਪਣੇ ਕੋਲ ਨਹੀਂ ਆਉਣ ਦੇ ਰਹੀ ਸੀ।
ਜਾਂਚ ਲਈ ਜਦੋਂ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਹੈਰਾਨ ਰਹਿ ਗਏ। ਉਨ੍ਹਾਂ ਨੂੰ ਪਤਾ ਲੱਗਾ ਕਿ ਕੁੜੀ ਨਾਲ ਕਈ ਵਾਰ ਯੌਨ ਸ਼ੋਸ਼ਣ ਹੋਇਆ ਹੈ। ਡਾਕਟਰਾਂ ਨੇ ਤੁਰੰਤ ਘਟਨਾ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਆਪਣੀ ਜਾਂਚ 'ਚ ਪਾਇਆ ਕਿ ਕੁੜੀ ਦੇ ਮਕਾਨ ਮਾਲਕ ਦਾ ਬੇਟਾ ਅਤੇ ਉਸ ਦੇ 2 ਦੋਸਤਾਂ ਨੇ ਯੌਨ ਸ਼ੋਸ਼ਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ। ਦੋਸ਼ੀਆਂ ਨੇ ਕੁੜੀ ਨੂੰ ਧਮਕਾਇਆ ਸੀ ਕਿ ਉਹ ਕਿਸੇ ਦੇ ਸਾਹਮਣੇ ਆਪਣਾ ਮੂੰਹ ਨਾ ਖੋਲ੍ਹੇ। ਪੁਲਸ ਨੇ 16 ਅਤੇ 17 ਸਾਲ ਦੇ 2 ਦੋਸ਼ੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ, ਜਦੋਂ ਕਿ ਤੀਜੇ ਦੀ ਤਲਾਸ਼ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਹੈ।
ਜੰਮੂ ਕਸ਼ਮੀਰ : ਸ਼੍ਰੀਨਗਰ 'ਚ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ
NEXT STORY