ਗੁਰੂਗ੍ਰਾਮ— ਸਰਦੀ ਦਾ ਮੌਸਮ ਹੈ ਅਤੇ ਪੂਰੇ ਉੱਤਰ ਭਾਰਤ ਵਿਚ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਕਾਰਨ ਘੱਟ ਵਿਜ਼ੀਬਿਲਟੀ 'ਚ ਸਾਫ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਹਾਦਸੇ ਜ਼ਿਆਦਾ ਵਾਪਰ ਰਹੇ ਹਨ। ਹਰਿਆਣਾ ਦੇ ਗੁਰੂਗ੍ਰਾਮ ਵਿਚ ਰਹਿਣ ਵਾਲੇ ਕੁਲਦੀਪ ਨਾਂ ਦਾ ਸ਼ਖਸ ਕਈ ਕੀਮਤੀ ਜਾਨਾਂ ਨੂੰ ਬਚਾ ਰਿਹਾ ਹੈ। ਬਤੌਰ ਮਾਰੂਤੀ ਕੰਪਨੀ ਵਿਚ ਟੈਕਨੀਸ਼ੀਅਨ ਕੁਲਦੀਪ ਨੇ ਸੰਘਣੀ ਧੁੰਦ 'ਚ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦਾ ਬੀੜਾ ਚੁੱਕਿਆ ਹੈ। 10 ਸਾਲਾਂ ਤੋਂ ਉਹ ਹਾਈਵੇਅ, ਦੁਰਘਟਨਾ ਸੰਭਾਵਿਤ ਖੇਤਰਾਂ ਅਤੇ ਵਾਹਨਾਂ 'ਤੇ ਰਿਫਲੈਕਟਰ ਟੇਪ ਲਾ ਰਹੇ ਹਨ।
ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਦਫਤਰ ਦੀ ਦੂਰੀ ਕਰੀਬ 9 ਕਿਲੋਮੀਟਰ ਹੈ। ਉਹ ਆਪਣੇ ਦਫਤਰ ਤੋਂ ਘਰ ਆਉਣਾ-ਜਾਣਾ ਪੈਦਲ ਕਰਦੇ ਹਨ। ਰੋਜ਼ਾਨਾ ਰਸਤਾ ਬਦਲ ਕੇ ਆਉਣ-ਜਾਣ ਦੌਰਾਨ ਜਿੱਥੇ ਕੋਈ ਵਾਹਨ ਮਿਲਦਾ ਹੈ ਜਾਂ ਕੋਈ ਹਾਦਸੇ ਵਾਲਾ ਪੁਆਇੰਟ ਨਜ਼ਰ ਆਉਂਦਾ ਹੈ ਤਾਂ ਉਸ 'ਤੇ ਰਿਫਲੈਕਟਰ ਟੇਪ ਲਾ ਦਿੰਦੇ ਹਨ। ਉਨ੍ਹਾਂ ਮੁਤਾਬਕ ਸਾਲ 2009 'ਚ ਸੰਘਣੀ ਧੁੰਦ ਸੀ, ਇਕ ਕਾਰ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿਚ 3 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਨੂੰ ਦੇਖਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਜੇਕਰ ਇੱਥੇ ਰਿਫਲੈਕਟਰ ਟੇਪ ਲੱਗੀ ਹੁੰਦੀ ਤਾਂ ਸ਼ਾਇਦ ਡਰਾਈਵਰ ਨੂੰ ਦਿਖਾਈ ਦੇ ਜਾਂਦਾ ਅਤੇ ਹਾਦਸਾ ਨਾ ਵਾਪਰਦਾ। ਇਸ ਤੋਂ ਬਾਅਦ ਉਨ੍ਹਾਂ ਨੇ ਰਿਫਲੈਕਟਰ ਟੇਪ ਲਾਉਣੀ ਸ਼ੁਰੂ ਕਰ ਦਿੱਤੀ। ਬਸ ਇੰਨਾ ਹੀ ਨਹੀਂ ਕੁਲਦੀਪ ਹਰ ਸਾਲ 35 ਤੋਂ 40 ਹਜ਼ਾਰ ਸਾਈਕਲਾਂ, ਕਰੀਬ 700 ਟਰੈਕਟਰ-ਟਰਾਲੀਆਂ, ਆਟੋ, ਖੰਭਿਆਂ, ਸੜਕਾਂ ਦੇ ਕੰਢੇ ਪਏ ਪੱਥਰਾਂ ਆਦਿ 'ਤੇ ਰਿਫਲੈਕਟਰ ਟੇਪ ਲਾਉਂਦੇ ਹਨ। ਇਸ ਦਾ ਖਰਚਾ ਵੀ ਉਹ ਖੁਦ ਚੁੱਕਦੇ ਹਨ।
BJP ਸਰਕਾਰ 1 ਜਨਵਰੀ ਤੋਂ ਮੁਫਤ ਦੇਵੇਗੀ 10 ਗ੍ਰਾਮ ਸੋਨਾ, ਜਾਣੋ ਕਿਵੇਂ ਮਿਲ ਸਕੇਗਾ ਲਾਭ
NEXT STORY