ਜਲੰਧਰ (ਪੁਨੀਤ) : ਪੰਜਾਬ ਵਿਚ ਲਗਾਤਾਰ ਸੰਘਣੀ ਧੁੰਦ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ।ਧੁੰਦ ਕਰਕੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਲੰਧਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੋਂ ਲੈ ਕੇ ਹਾਈਵੇਅ ਤੱਕ ਹਰ ਜਗ੍ਹਾ ਧੁੰਦ ਹੀ ਧੁੰਦ ਫੈਲੀ ਹੋਈ ਰਹੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਉੱਥੇ ਹੀ, ਦੁਪਹਿਰ ਵਿਚ ਤੇਜ਼ ਧੁੱਪ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਧੁੱਪ ਵਿਚ ਤੇਜ਼ ਤਪਸ਼ ਮਹਿਸੂਸ ਹੋ ਰਹੀ ਹੈ, ਜਿਸ ਐਤਵਾਰ ਨੂੰ ਲੋਕ ਧੁੱਪ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਉੱਥੇ ਹੀ, ਦੇਰ ਸ਼ਾਮ ਫਿਰ ਤੋਂ ਸੀਤ ਲਹਿਰ ਦਾ ਜ਼ੋਰ ਦੇਖਣ ਨੂੰ ਮਿਲਿਆ, ਜਿਸ ਨਾਲ ਕੰਬਣੀ ਵਿਚ ਵਾਧਾ ਹੋਇਆ। ਪਿਛਲੇ 24 ਘੰਟਿਆਂ ਦੌਰਾਨ ਮਹਾਨਗਰ ਜਲੰਧਰ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ, ਜਦਕਿ ਵੱਧ ਤੋਂ ਵੱਧ ਤਾਪਮਾਨ 3 ਡਿਗਰੀ ਦੇ ਵਾਧੇ ਨਾਲ 19 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਸਰਹੱਦੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 1.7 ਡਿਗਰੀ ਰਿਕਾਰਡ ਕੀਤਾ ਗਿਆ, ਜਦਕਿ 9 ਡਿਗਰੀ ਘੱਟੋ-ਘੱਟ ਤਾਪਮਾਨ ਬਠਿੰਡਾ ਵਿਚ ਰਿਕਾਰਡ ਹੋਇਆ। ਵੱਧ ਤੋਂ ਵੱਧ ਤਾਪਮਾਨ ਪਟਿਆਲਾ ਵਿਚ 23 ਡਿਗਰੀ, ਜਦਕਿ ਸ੍ਰੀ ਅਨੰਦਪੁਰ ਸਾਹਿਬ ਵਿਚ 22.7 ਡਿਗਰੀ ਸੈਲਸੀਅਸ ਰਿਕਾਰਡ ਹੋਇਆ।
ਇਹ ਵੀ ਪੜ੍ਹੋ : 20 ਤਾਰੀਖ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਬੰਦ ਰਹੇਗਾ ਇਹ ਪੂਰਾ ਸ਼ਹਿਰ
ਮੌਸਮ ਵਿਭਾਗ ਵੱਲੋਂ 20 ਜਨਵਰੀ ਤੱਕ ਧੁੰਦ, ਜਦਕਿ 22 ਅਤੇ 23 ਜਨਵਰੀ ਨੂੰ ਹਨੇਰੀ-ਤੂਫ਼ਾਨ ਦੀ ਚਿਤਾਵਨੀ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਹਲਕੀ ਬੂੰਦਾਬਾਂਦੀ ਹੋਣ ਦੇ ਆਸਾਰ ਬਣ ਸਕਦੇ ਹਨ। ਉੱਥੇ ਹੀ, ਮੰਗਲਵਾਰ ਤੱਕ ਧੁੰਦ ਕਾਰਨ ਸਾਵਧਾਨੀ ਅਪਨਾਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਧੁੰਦ ਕਾਰਨ ਕਈ ਇਲਾਕਿਆਂ ਵਿਚ ਵਿਜ਼ੀਬਿਲਟੀ ਬਹੁਤ ਘੱਟ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਆਵਾਜਾਈ ਅਤੇ ਰੇਲ ਸੇਵਾਵਾਂ ’ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਮੰਗ, ਠੁਰ-ਠੁਰ ਕਰਦੇ ਸਕੂਲ ਪਹੁੰਚ ਰਹੇ ਬੱਚੇ
ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੰਘਣੀ ਧੁੰਦ ਕਾਰਨ ਰਾਸ਼ਟਰਪਤੀ ਦਾ ਜਲੰਧਰ ਦੌਰਾ ਵੀ ਰੱਦ ਹੋ ਗਿਆ ਸੀ। ਧੁੰਦ ਕਾਰਨ ਰਾਸ਼ਟਰਪਤੀ ਦਾ ਜਹਾਜ਼ ਲੈਂਡ ਹੋਣ ਵਿਚ ਦਿੱਕਤਾਂ ਕਾਰਨ ਪ੍ਰੋਗਰਾਮ ਨੂੰ ਰੱਦ ਕੀਤਾ ਗਿਆ ਸੀ। ਧੁੰਦ ਜਿਸ ਤਰ੍ਹਾਂ ਆਪਣਾ ਰੰਗ ਦਿਖਾ ਰਹੀ ਹੈ, ਉਸ ਵਿਚ ਸਾਵਧਾਨੀ ਅਪਨਾਉਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਧੁੰਦ ਕਾਰਨ ਕਈ ਵੱਡੇ ਹਾਦਸੇ ਵੀ ਹੋ ਚੁੱਕੇ ਹਨ, ਇਸ ਲਈ ਮੌਸਮ ਵਿਭਾਗ ਵੱਲੋਂ ਲਗਾਤਾਰ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਤਿਸ਼ੀ ਦੇ ਬਿਆਨਾਂ ’ਤੇ ਬਾਜਵਾ ਦਾ ਵਾਰ, ਕਿਹਾ 'ਫੋਰੈਂਸਿਕ ਰਿਪੋਰਟ ਨੇ ਸੱਚ ਸਾਹਮਣੇ ਲਿਆਂਦਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਡੀਗੜ੍ਹ 'ਚ ਇਕ ਕਿੱਲੋ ਸੋਨੇ ਸਣੇ 1.42 ਕਰੋੜ ਦੀ ਨਕਦੀ ਜ਼ਬਤ
NEXT STORY