ਫਰੀਦਾਬਾਦ : ਫਰੀਦਾਬਾਦ ਦੇ ਬੱਲਭਗੜ੍ਹ ਸਥਿਤ ਚਾਵਲਾ ਕਾਲੋਨੀ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰੋਂ ਵਿਆਹ ਵਾਲੇ ਦਿਨ ਹੀ ਲਾੜੀ ਦੇ ਭਰਾ ਦੇ ਅਗਵਾ ਹੋਣ ਦੀ ਘਟਨਾ ਵਾਪਰੀ, ਜਿਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ, ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਲੜਕੀ ਦੀਆਂ ਲਾਵਾਂ ਹੋ ਰਹੀਆਂ ਸਨ। ਇਸ ਦੌਰਾਨ ਕੁੜੀ ਦੇ ਪਰਿਵਾਰਕ ਮੈਂਬਰ ਸਮਾਗਮ ਵਿੱਚ ਰੁੱਝੇ ਹੋਏ ਸਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ, ਜਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ ਪਵੇਗੀ ਹੱਢ ਚੀਰਵੀਂ ਠੰਡ
ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਨੌਜਵਾਨ ਦੇ ਪਰਿਵਾਰ ਮੁਤਾਬਕ ਐਤਵਾਰ ਦੁਪਹਿਰ ਉਨ੍ਹਾਂ ਦੀ ਕੁੜੀ ਦਾ ਵਿਆਹ ਸੀ। ਇਸ ਦੌਰਾਨ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਨੇ ਨੌਜਵਾਨ ਯਸ਼, ਜੋ ਇੱਕ ਜਿਮ ਟ੍ਰੇਨਰ ਹੈ, ਨੂੰ ਇਹ ਕਹਿ ਕੇ ਬਾਹਰ ਲੈ ਗਿਆ ਕਿ ਕੋਈ ਉਸਨੂੰ ਬੁਲਾ ਰਿਹਾ ਹੈ। ਜਿਵੇਂ ਯਸ਼ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ, ਉੱਥੇ ਪਹਿਲਾਂ ਤੋਂ ਮੌਜੂਦ 4 ਤੋਂ 5 ਹਮਲਾਵਰਾਂ ਨੇ ਉਸ ਨੂੰ ਫੜ ਲਿਆ ਅਤੇ ਜ਼ਬਰਦਸਤੀ ਫਾਰਚੂਨਰ ਕਾਰ ਵਿੱਚ ਬਿਠਾ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਗਵਾਕਾਰ ਦੋ ਕਾਰਾਂ ਵਿੱਚ ਸਵਾਰ ਹੋ ਕੇ ਆਏ ਸਨ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਅਗਵਾਕਾਰਾਂ ਦੀਆਂ ਇਹ ਸਾਰੀਆਂ ਹਰਕਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਯਸ਼ ਨੇ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਜਾਣਕਾਰੀ ਮੁਤਾਬਕ ਅਗਵਾ ਹੋਏ ਨੌਜਵਾਨ ਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਗਵਾਕਾਰਾਂ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਿਆਣਾ ’ਚ ਵੱਡਾ ਹਾਦਸਾ : ਹਾਈਵੇਅ ’ਤੇ ਟਕਰਾਏ 5 ਵਾਹਨ, 3 ’ਚ ਲੱਗੀ ਅੱਗ, 2 ਵਿਅਕਤੀਆਂ ਦੀ ਮੌਤ
NEXT STORY