ਬੀਜਿੰਗ : ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਰਿਹਾ ਚੀਨ ਹੁਣ ਇੱਕ ਅਜੀਬ ਸੰਕਟ ਵਿੱਚ ਫਸ ਗਿਆ ਹੈ। ਚੀਨ ਵਿੱਚ ਨੌਜਵਾਨਾਂ ਦੀ ਘਟਦੀ ਗਿਣਤੀ ਅਤੇ ਬਜ਼ੁਰਗਾਂ ਦੀ ਵਧਦੀ ਆਬਾਦੀ ਨੇ ਸਰਕਾਰ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸ਼ੀ ਜਿਨਪਿੰਗ ਸਰਕਾਰ ਜੋੜਿਆਂ ਨੂੰ ਬਿਨਾਂ ਕੰਡੋਮ ਅਤੇ 'ਬਰਥ ਕੰਟਰੋਲ' (ਗਰਭ ਨਿਰੋਧਕ) ਦੇ ਸਬੰਧ ਬਣਾਉਣ ਅਤੇ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ।
ਇਹ ਵੀ ਪੜ੍ਹੇ: ਤੀਜੇ ਵਿਸ਼ਵ ਯੁੱਧ ਦੀ ਦਸਤਕ ! ਇਰਾਨ ਦੀ ਟਰੰਪ ਨੂੰ ਖੁੱਲ੍ਹੀ ਚੁਣੌਤੀ- 'ਖਮੇਨੇਈ 'ਤੇ ਹਮਲਾ ਮਤਲਬ...'"
ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ ਤੋਂ ਦੂਰੀ ਬਣਾਉਣ ਦੀ ਸਲਾਹ!
ਤਾਜ਼ਾ ਰਿਪੋਰਟਾਂ ਮੁਤਾਬਕ, ਚੀਨ ਦੇ ਕਈ ਹਿੱਸਿਆਂ ਵਿੱਚ ਪ੍ਰਸ਼ਾਸਨ ਅਸਿੱਧੇ ਤੌਰ 'ਤੇ ਜੋੜਿਆਂ ਨੂੰ ਗਰਭ ਨਿਰੋਧਕ ਸਾਧਨਾਂ ਦੀ ਵਰਤੋਂ ਘਟਾਉਣ ਲਈ ਕਹਿ ਰਿਹਾ ਹੈ। ਸਰਕਾਰ ਚਾਹੁੰਦੀ ਹੈ ਕਿ ਦੇਸ਼ ਵਿੱਚ ਜਨਮ ਦਰ ਤੇਜ਼ੀ ਨਾਲ ਵਧੇ ਤਾਂ ਜੋ ਭਵਿੱਖ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦੀ ਕਮੀ ਨਾ ਹੋਵੇ। ਸ਼ਾਸਨ ਨੇ ਇਨ੍ਹਾਂ ਉਤਪਾਦਾਂ ਦੀ ਵਰਤੋਂ ਨੂੰ ਘਟਾਉਣ ਲਈ ਇਸੇ ਮਹੀਨੇ (1 ਜਨਵਰੀ) ਤੋਂ ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ 'ਤੇ 13 ਫੀਸਦੀ ਵੈਲਿਊ ਐਡਿਡ ਟੈਕਸ (VAT) ਲਗਾ ਦਿੱਤਾ ਹੈ। ਸਰਕਾਰ ਦਾ ਮਕਸਦ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਲੱਗ ਗਈ ਐਮਰਜੈਂਸੀ, 18 ਲੋਕਾਂ ਨੇ ਗਵਾਈ ਜਾਨ, ਫੌਜ ਨੇ ਸੰਭਾਲਿਆ ਮੋਰਚਾ
ਜਨਮ ਦਰ ਵਿੱਚ ਭਾਰੀ ਗਿਰਾਵਟ
ਸਾਲ 2025 ਦੇ ਸਰਕਾਰੀ ਅੰਕੜਿਆਂ ਮੁਤਾਬਕ ਚੀਨ ਦੀ ਆਬਾਦੀ ਲਗਾਤਾਰ ਚੌਥੇ ਸਾਲ ਘਟੀ ਹੈ, ਜੋ ਹੁਣ 1.404 ਬਿਲੀਅਨ ਰਹਿ ਗਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 30 ਲੱਖ ਘੱਟ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਸਾਲ 2025 ਵਿੱਚ ਨਵੇਂ ਜੰਮੇ ਬੱਚਿਆਂ ਦੀ ਗਿਣਤੀ ਵਿੱਚ 17 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਬੱਚੇ ਪੈਦਾ ਕਰਨ 'ਤੇ 3,600 ਯੂਆਨ ਦੀ ਮਦਦ
ਜਿੱਥੇ ਇੱਕ ਪਾਸੇ ਗਰਭ ਨਿਰੋਧਕ ਮਹਿੰਗੇ ਕੀਤੇ ਗਏ ਹਨ, ਉੱਥੇ ਹੀ ਸਰਕਾਰ ਨੇ ਬੱਚੇ ਪੈਦਾ ਕਰਨ ਵਾਲੇ ਪਰਿਵਾਰਾਂ ਲਈ ਨਕਦ ਸਹਾਇਤਾ ਦਾ ਐਲਾਨ ਕੀਤਾ ਹੈ। ਜੁਲਾਈ ਵਿੱਚ ਸਰਕਾਰ ਨੇ ਹਰੇਕ ਬੱਚੇ ਲਈ ਪਰਿਵਾਰਾਂ ਨੂੰ 3,600 ਯੂਆਨ (ਲਗਭਗ 500 ਅਮਰੀਕੀ ਡਾਲਰ) ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਕਿੰਡਰਗਾਰਟਨ, ਡੇ-ਕੇਅਰ ਸੈਂਟਰਾਂ ਅਤੇ ਮੈਚਮੇਕਿੰਗ (ਰਿਸ਼ਤੇ ਕਰਵਾਉਣ ਵਾਲੀਆਂ) ਸੇਵਾਵਾਂ ਨੂੰ ਟੈਕਸ ਮੁਕਤ ਰੱਖਿਆ ਗਿਆ ਹੈ।
'ਵਨ ਚਾਈਲਡ ਪਾਲਿਸੀ' ਪਈ ਮਹਿੰਗੀ
ਚੀਨ ਵਿੱਚ ਇੱਕ ਮਹਿਲਾ ਦੀ ਔਸਤਨ ਪ੍ਰਜਨਨ ਦਰ (Fertility Rate) ਘਟ ਕੇ 1.0 ਰਹਿ ਗਈ ਹੈ, ਜਦੋਂ ਕਿ ਆਬਾਦੀ ਸਥਿਰ ਰੱਖਣ ਲਈ ਇਹ 2.1 ਹੋਣੀ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜੋਕੇ ਮੁਕਾਬਲੇਬਾਜ਼ੀ ਵਾਲੇ ਸਮਾਜ ਵਿੱਚ ਬੱਚੇ ਨੂੰ ਪਾਲਣ ਦਾ ਖਰਚਾ ਬਹੁਤ ਜ਼ਿਆਦਾ ਹੈ ਅਤੇ ਆਰਥਿਕ ਮੰਦਹਾਲੀ ਕਾਰਨ ਲੋਕ ਪਰਿਵਾਰ ਵਧਾਉਣ ਤੋਂ ਕਤਰਾ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੀਆਂ ਪੁਰਾਣੀਆਂ ਸਖ਼ਤ ਨੀਤੀਆਂ ਕਾਰਨ ਹੁਣ ਉੱਥੇ ਨੌਜਵਾਨ ਵਿਆਹ ਅਤੇ ਬੱਚਿਆਂ ਤੋਂ ਦੂਰ ਭੱਜ ਰਹੇ ਹਨ।
ਇਹ ਵੀ ਪੜ੍ਹੋ: 1300 ਦੀ ਆਟੇ ਦੀ ਥੈਲੀ ! ਗੁਆਂਢੀ ਦੇਸ਼ 'ਚ ਮਚੀ ਹਾਹਾਕਾਰ, ਜਨਤਾ ਲਈ 1 ਡੰਗ ਦੀ ਰੋਟੀ ਵੀ ਹੋਈ ਮੁਸ਼ਕਲ
ਭਾਰਤ ਤੋਂ ਪਛੜਿਆ ਚੀਨ
ਜ਼ਿਕਰਯੋਗ ਹੈ ਕਿ ਚੀਨ ਲੰਬੇ ਸਮੇਂ ਤੱਕ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਰਿਹਾ ਹੈ, ਪਰ ਸਾਲ 2023 ਵਿੱਚ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਸੀ। ਹੁਣ ਚੀਨ ਦੀ 'ਇੱਕ ਬੱਚਾ ਨੀਤੀ' ਦੇ ਦਹਾਕਿਆਂ ਪੁਰਾਣੇ ਪ੍ਰਭਾਵਾਂ ਨੂੰ ਖਤਮ ਕਰਨ ਲਈ ਸਰਕਾਰ ਦੋ ਤੋਂ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਰਹੀ ਹੈ, ਪਰ ਹਾਲੇ ਤੱਕ ਇਨ੍ਹਾਂ ਕੋਸ਼ਿਸ਼ਾਂ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ,।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ ਮੌਤ
ਮਰਨ ਤੋਂ ਕੁਝ ਸਕਿੰਟ ਪਹਿਲਾਂ ਕੀ ਦਿੱਸਦਾ ਹੈ? ਰਿਸਰਚ 'ਚ ਸਾਹਮਣੇ ਆਈ ਹੈਰਾਨੀਜਨਕ ਸੱਚਾਈ
NEXT STORY