ਜਲੰਧਰ/ਦਿੱਲੀ, (ਵਿਸ਼ੇਸ਼)- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੰਗਲਵਾਰ ਕਰਨਾਟਕ ਦੇ ਮੁੰਡਗੋਡ ਸਥਿਤ ਅਧਿਆਤਮਿਕ ਕੇਂਦਰ ’ਚ ਪਰਮ ਪਾਵਨ ਦਲਾਈ ਲਾਮਾ ਨਾਲ ਸ਼ਿਸ਼ਟਾਚਾਰ ਭਰੀ ਮੁਲਾਕਾਤ ਕੀਤੀ।
ਇਸ ਮੌਕੇ ਤਰੁਣ ਚੁੱਘ ਨੇ ਉਨ੍ਹਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਦੁਨੀਆ ਨੂੰ ਸ਼ਾਂਤੀ, ਦਇਆ ਤੇ ਸਦਭਾਵਨਾ ਦੇ ਮਾਰਗ ’ਤੇ ਲਗਾਤਾਰ ਮਾਰਗਦਰਸ਼ਨ ਦਿੰਦੇ ਰਹਿਣ ਦੀ ਕਾਮਨਾ ਕੀਤੀ।
ਇਸ ਮੁਲਾਕਾਤ ਤੋਂ ਬਾਅਦ ਚੁੱਘ ਨੇ ਵਫ਼ਦ ਨਾਲ ਵੱਖ-ਵੱਖ ਮੱਠਾਂ ਦਾ ਦੌਰਾ ਕੀਤਾ, ਜਿਸ ਦੀ ਸ਼ੁਰੂਅਾਤ ਦਲਾਈ ਲਾਮਾ ਦੀ ਅਧਿਆਤਮਕ ਮੌਜੂਦਗੀ ਨਾਲ ਹੋਈ ਸੀ। ਵਫ਼ਦ ਨੇ ਡੂੰਘੀ ਸ਼ਰਧਾ ਪ੍ਰਗਟ ਕਰਦਿਆਂ ਦਲਾਈ ਲਾਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਤੋਂ ਬਾਅਦ ਚੁਘ ਤੇ ਵਫ਼ਦ ਨੇ ਪਰਮ ਸਤਿਕਾਰਯੋਗ ਲਿੰਗ ਰਿਨਪੋਚੇ, ਪਰਮ ਸਤਿਕਾਰਯੋਗ ਕੁੰਡੇਲਿੰਗ ਤਸਤਸਕ ਰਿਨਪੋਚੇ, ਪਰਮ ਸਤਿਕਾਰਯੋਗ 20ਵੇਂ ਬਕੁਲਾ ਰਿਨਪੋਚੇ ਤੇ ਪਰਮ ਸਤਿਕਾਰਯੋਗ ਗਿਆਬੋਂਗ ਤੁਲਕੂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਸੰਘ ਨੇ ਚੀਨ ਪ੍ਰਤੀ ਆਪਣਾ ਰੁਖ਼ ਨਰਮ ਕਿਉਂ ਕੀਤਾ?
NEXT STORY