ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਖੁਥਨ ਇਲਾਕੇ ਵਿੱਚ ਤਾਜ਼ੀਆ ਨੂੰ ਦਫ਼ਨਾਉਣ ਤੋਂ ਬਾਅਦ ਵਾਪਸ ਆਉਂਦੇ ਸਮੇਂ, ਇਸ ਦਾ ਬਚਿਆ ਹੋਇਆ ਢਾਂਚਾ 11 ਹਜ਼ਾਰ ਵੋਲਟ ਦੀ ਮੇਨ ਲਾਈਨ ਦੀ ਤਾਰ ਨੂੰ ਛੂਹ ਗਈ। ਇਸ ਲਪੇਟ ਵਿੱਚ ਦੋ ਤਾਜ਼ੀਆਦਾਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਮਾਮੂਲੀ ਝੁਲਸ ਗਏ।
ਪੁਲਸ ਸੂਤਰਾਂ ਅਨੁਸਾਰ ਪਹਿਲਾਂ ਵਾਂਗ ਇਸ ਸਾਲ ਵੀ ਜ਼ਿਲ੍ਹੇ ਦੇ ਸਾਧਨਪੁਰ ਪਿੰਡ ਵਿੱਚ ਦੁਪਹਿਰ ਨੂੰ ਤਾਜ਼ੀਆ ਦਾ ਜਲੂਸ ਬਹੁਤ ਧੂਮਧਾਮ ਨਾਲ ਕੱਢਿਆ ਗਿਆ ਅਤੇ ਇਸ ਨੂੰ ਪਟੇਲਾ ਪਿੰਡ ਦੇ ਕਰਬਲਾ ਲਿਜਾਇਆ ਗਿਆ ਅਤੇ ਉੱਥੇ ਦਫ਼ਨਾਇਆ ਗਿਆ। ਉੱਥੋਂ ਸਾਰੇ ਤਾਜ਼ੀਆਦਾਰ ਪਿੰਡ ਵਾਪਸ ਆ ਰਹੇ ਸਨ ਤਾਂ ਤਾਜ਼ੀਆ ਦਾ ਬਚਿਆ ਹੋਇਆ ਢਾਂਚਾ ਬਸਤੀ ਤੋਂ ਲਗਭਗ ਦੋ ਸੌ ਮੀਟਰ ਦੂਰ ਪਾਣੀ ਦੀ ਟੈਂਕੀ ਦੇ ਨੇੜੇ ਸੜਕ ਦੇ ਉੱਪਰੋਂ ਜਾਣ ਵਾਲੀ ਮੇਨ ਲਾਈਨ ਦੀ ਤਾਰ ਨੂੰ ਛੂਹ ਗਿਆ।
ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ
ਇਸ ਦੌਰਾਨ ਤਾਜ਼ੀਆਦਾਰ ਅਲਤਮਸ (20), ਮੁਹੰਮਦ ਕੈਫ (21), ਮੁਹੰਮਦ ਮੋਬਿਨ (25), ਮੁਹੰਮਦ ਬੇਲਾਲ (22) ਅਤੇ ਮੁਹੰਮਦ ਰਮਜ਼ਾਨ (26) ਇਸ ਦੀ ਲਪੇਟ ਵਿੱਚ ਆ ਕੇ ਝੁਲਸ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸੀ.ਐੱਚ.ਸੀ. ਲਿਆਂਦਾ ਗਿਆ। ਡਾਕਟਰਾਂ ਨੇ ਗੰਭੀਰ ਰੂਪ ਵਿੱਚ ਸੜੇ ਹੋਏ ਅਲਤਮਸ ਅਤੇ ਮੁਹੰਮਦ ਕੈਫ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਤਿੰਨ ਤਾਜ਼ੀਆਦਾਰ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਪਿੰਡ ਵਾਸੀ ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਲਟਕਦੀ ਫੇਜ਼ ਤਾਰ ਦੀ ਮੁਰੰਮਤ ਲਈ ਐੱਸ.ਡੀ.ਐੱਮ. ਸ਼ਾਹਗੰਜ ਅਤੇ ਬਿਜਲੀ ਸਬ-ਸਟੇਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਸੂਚਨਾ ਮਿਲਦੇ ਹੀ ਪੁਲਸ ਸੁਪਰਡੈਂਟ ਡਾ. ਕੌਸਤੁਭ ਐਤਵਾਰ ਰਾਤ 12 ਵਜੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਘਟਨਾ ਬਾਰੇ ਪੂਰੀ ਜਾਣਕਾਰੀ ਲਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੇਟਿੰਗ ਐਪ ਰਾਹੀਂ ਸੰਪਰਕ 'ਚ ਆਈ ਔਰਤ ਨੇ 62 ਸਾਲਾ ਵਿਅਕਤੀ ਤੋਂ ਠੱਗੇ 73.72 ਲੱਖ ਰੁਪਏ
NEXT STORY