ਵਿਜੇਵਾੜਾ— ਵਿਸ਼ਾਖਾਪਟਨਮ ਜ਼ਿਲੇ 'ਚ ਪਾਇਆਕਰਾਵੁਪੇਟਾ ਤੋਂ ਵਿਧਾਇਕ ਵਾਂਗਲਾਪੁੜੀ ਅਨੀਤਾ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਬੋਰਡ ਤੋਂ ਹਟਣ ਨੂੰ ਤਿਆਰ ਹਨ। ਉਨ੍ਹਾਂ ਨੇ ਐਤਵਾਰ ਨੂੰ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਿਯੁਕਤੀ ਕੈਂਸਲ ਕੀਤੀ ਜਾਵੇ। ਟੀ.ਡੀ.ਪੀ. ਵਿਧਾਇਕ ਦੇ 2014 'ਚ ਲਏ ਗਏ ਇੰਟਰਵਿਊ ਦੀ ਕਲਿੱਪ ਵਾਇਰਲ ਹੋ ਗਈ ਸੀ, ਜਿਸ 'ਚ ਉਹ ਖੁਦ ਨੂੰ ਕ੍ਰਿਸ਼ਚੀਅਨ (ਮਸੀਹੀ) ਕਹਿੰਦੀ ਦਿੱਸ ਰਹੀ ਸੀ, ਇਸ ਤੋਂ ਬਾਅਦ ਉਨ੍ਹਾਂ ਨੂੰ ਬੋਰਡ ਦਾ ਮੈਂਬਰ ਬਣਾਏ ਜਾਣ 'ਤੇ ਸਵਾਲ ਉੱਠ ਰਹੇ ਸਨ। ਸੋਸ਼ਲ ਮੀਡੀਆ 'ਤੇ ਬੀਤੇ 2 ਦਿਨਾਂ ਤੋਂ ਵਾਇਰਲ ਹੋਈ ਵੀਡੀਓ 'ਚ ਕਲਿੱਪ 'ਚ ਅਨੀਤਾ ਦਿੱਸ ਰਹੀ ਹੈ,''ਮੈਂ ਆਪਣੇ ਬੈਗ ਅਤੇ ਕਾਰ 'ਚ ਹਮੇਸ਼ਾ ਬਾਈਬਲ ਰੱਖਦੀ ਹਾਂ। ਮੈਂ ਕਦੇ ਬਿਨਾਂ ਬਾਈਬਲ ਲਏ ਕਦੇ ਬਾਹਰ ਨਹੀਂ ਨਿਕਲਦੀ।'' ਕਈ ਹਿੰਦੂ ਸਮੂਹਾਂ ਨੇ ਇਸ ਗੱਲ 'ਤੇ ਸਵਾਲ ਚੁੱਕੇ ਸਨ ਕਿ ਉਨ੍ਹਾਂ ਨੂੰ ਬੋਰਡ ਦਾ ਮੈਂਬਰ ਕਿਉਂ ਨਾਮਿਨੇਟ ਕੀਤਾ ਗਿਆ ਅਤੇ ਉਨ੍ਹਾਂ ਦੀ ਮੰਗ ਸੀ ਕਿ ਮੁੱਖ ਮੰਤਰੀ ਜਲਦ ਤੋਂ ਜਲਦ ਇਸ ਨਿਯੁਕਤੀ ਨੂੰ ਰੱਦ ਕਰੇ। ਹੁਣ ਇਸ ਮਾਮਲੇ 'ਚ ਵਿਧਾਇਕ ਨੇ ਖੁਦ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ।
ਇਕ ਪੰਨੇ ਦੇ ਆਪਣੇ ਲੈਟਰ 'ਚ ਅਨੀਤਾ ਨੇ ਲਿਖਿਆ ਕਿ ਉਹ ਭਗਵਾਨ ਵੈਂਕਟੇਸ਼ਵਰ ਦੀ ਭਗਤ ਹੈ ਅਤੇ ਐੱਸ.ਸੀ. ਭਾਈਚਾਰੇ ਤੋਂ ਆਉਣ ਵਾਲੀ ਹਿੰਦੂ ਹੈ। ਉਨ੍ਹਾਂ ਨੇ ਲਿਖਿਆ ਕਿ ਬੋਰਡ ਛੱਡਣ ਦਾ ਫੈਸਲਾ ਇਸ ਲਈ ਲੈ ਰਹੀ ਹੈ, ਕਿਉਂਕਿ ਉਹ ਕੋਈ ਵਿਵਾਦ ਨਹੀਂ ਚਾਹੁੰਦੀ, ਜਿਸ ਨਾਲ ਮੁੱਖ ਮੰਤਰੀ 'ਤੇ ਸਵਾਲ ਉੱਠੇ। ਵਿਧਾਇਕ ਨੇ ਕਿਹਾ,''ਮੈਨੂੰ ਇਹ ਜਾਣ ਕੇ ਤਕਲੀਫ ਹੋਈ ਕਿ ਆਪਣੇ ਫਾਇਦੇ ਲਈ ਕੁਝ ਸਮੂਹਾਂ ਨੇ ਇਸ ਵਿਵਾਦ ਨੂੰ ਜਨਮ ਦਿੱਤਾ ਹੈ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਕ ਹਿੰਦੂ ਹਾਂ ਅਤੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਹਾਂ। ਮੈਂ ਭਗਵਾਨ ਵੈਂਕਟੇਸ਼ਵਰ ਦੀ ਭਗਤ ਹਾਂ ਅਤੇ ਕਈ ਵਾਰ ਤਿਰੂਮਾਲਾ ਦਾ ਦੌਰਾ ਵੀ ਕਰ ਚੁਕੀ ਹਾਂ।'' ਟੀ.ਡੀ.ਪੀ. ਸੂਤਰਾਂ ਅਨੁਸਾਰ ਤਾਂ ਅਨੁਸੂਚਿਤ ਭਾਈਚਾਰੇ ਦੀ ਹੀ ਕੋਈ ਮਹਿਲਾ ਉਨ੍ਹਾਂ ਦੀ ਜਗ੍ਹਾ ਲੈ ਸਕਦੀ ਹੈ।
ਸੂਰਤ ਰੇਪ ਕੇਸ: ਮੁੱਖ ਦੋਸ਼ੀ ਨੇ ਕਿਹਾ 'ਮੈਂ ਬੱਚੀ ਨੂੰ ਮਾਰਿਆ ਹੈ ਪਰ ਰੇਪ ਨਹੀਂ ਕੀਤਾ'
NEXT STORY