ਭਾਗਲਪੁਰ- ਬਿਹਾਰ ਦੇ ਭਾਗਲਪੁਰ ’ਚ ਇਕ ਟੀਚਰ ਵੱਲੋਂ ਕਿਰਲੀ ਵਾਲਾ ਖੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 200 ਤੋਂ ਵੱਧ ਬੱਚੇ ਬੀਮਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਸਕੂਲ ’ਚ ਮਿਡ-ਡੇ-ਮੀਲ ਦੇ ਖਾਣੇ ’ਚ ਕਿਰਲੀ ਹੋਣ ਦੀ ਸ਼ਿਕਾਇਤ ਬੱਚਿਆਂ ਨੇ ਟੀਚਰ ਨੂੰ ਕੀਤੀ ਪਰ ਟੀਚਰ ਨੇ ਬੱਚਿਆਂ ਨੂੰ ਕਿਹਾ ਕਿ ਖਾਣੇ ’ਚ ਕਿਰਲੀ ਨਹੀਂ, ਇਹ ਬੈਂਗਣ ਹੈ।
ਇਹ ਵੀ ਪੜ੍ਹੋ- ਫਰੀਦਾਬਾਦ ’ਚ ਨਿਰਭਿਆ ਵਰਗੀ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਕੁੜੀ ’ਤੇ ਢਾਹਿਆ ਤਸ਼ੱਦਦ
ਟੀਚਰ ਨੇ ਜ਼ਬਰਦਸਤੀ ਬੱਚਿਆਂ ਨੂੰ ਖੁਆਇਆ ਖਾਣਾ-
ਦੋਸ਼ ਹੈ ਕਿ ਜਦੋਂ ਬੱਚਿਆਂ ਨੇ ਖਾਣਾ ਖਾਣ ਤੋਂ ਇਨਕਾਰ ਕੀਤਾ ਤਾਂ ਅਧਿਆਪਕ ਨੇ ਉਨ੍ਹਾਂ ਨੂੰ ਕੁੱਟਿਆ ਅਤੇ ਜਬਰਦਸਤੀ ਖਾਣਾ ਖੁਆਇਆ। ਜਿਵੇਂ ਹੀ ਬੱਚਿਆਂ ਨੇ ਖਾਣਾ ਖਾਧਾ ਤਾਂ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਦੇਰ ਬਾਅਦ ਬੱਚਿਆਂ ਦੀ ਹਾਲਤ ਵਿਗੜਣ ਲੱਗੀ। ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਫਿਲਹਾਲ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ’ਚ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਸਕੂਲ ਪ੍ਰਬੰਧਕ ਕਮੇਟੀ ਨੂੰ ਸਕੂਲ ਦੇ 6 ਰਸੋਈਏ ਵੀ ਬਰਖ਼ਾਸਤ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’
ਸਾਰੇ ਬੱਚੇ ਖ਼ਤਰੇ ’ਚੋਂ ਬਾਹਰ-
ਓਧਰ ਜ਼ਿਲ੍ਹਆ ਅਧਿਕਾਰੀ ਸੰਜੇ ਕੁਮਾਰ ਮੁਤਾਬਕ ਕਿਰਲੀ ਵਾਲਾ ਖਾਣਾ ਖਾਣ ਮਗਰੋਂ ਬੱਚੇ ਬੀਮਾਰ ਪੈ ਗਏ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਸਾਰੇ ਬੱਚੇ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਸਕੂਲ ’ਚ ਨਾਮਜ਼ਦ ਕੁੱਲ 384 ਬੱਚਿਆਂ ’ਚੋਂ 298 ਬੱਚੇ ਵੀਰਵਾਰ ਨੂੰ ਹਾਜ਼ਰ ਸਨ ਅਤੇ ਲੱਗਭਗ 200 ਬੱਚੇ ਬੀਮਾਰ ਪੈ ਗਏ ਅਤੇ ਉਨ੍ਹਾਂ ਸਾਰਿਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਚੰਗੀ ਕਿਸਮਤ ਨਾਲ ਸਾਰੇ ਬੱਚੇ ਸੁਰੱਖਿਅਤ ਹਨ।
ਇਹ ਵੀ ਪੜ੍ਹੋ- ਗੁਜਰਾਤ ਵਿਧਾਨ ਸਭਾ ਚੋਣਾਂ: ਹਰਭਜਨ ਸਿੰਘ ਤੇ ਅਨਮੋਲ ਗਗਨ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਪੁਲਵਾਮਾ ਤੋਂ ਲਸ਼ਕਰ ਅੱਤਵਾਦੀਆਂ ਦੇ 4 ਮਦਦਗਾਰ ਗ੍ਰਿਫ਼ਤਾਰ, IED ਵਿਸਫ਼ੋਟ ਲਗਾਉਣ ਦੀ ਬਣਾ ਰਿਹੈ ਸਨ ਯੋਜਨਾ
NEXT STORY