ਕੈਥਲ- ਹਰਿਆਣਾ ਦੇ ਕੈਥਲ ’ਚ ਇਕ ਜੋੜੋ ਵਲੋਂ ਅਜੀਬੋ-ਗਰੀਬ ਮੰਨਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋੜੇ ਨੇ ਮੰਨਤ ਪੂਰੀ ਹੋਣ ’ਤੇ ਆਪਣਾ ਡੇਢ ਸਾਲਾ ਬੱਚਾ ਡੇਰੇ ਨੂੰ ਦਾਨ ਕਰ ਦਿੱਤਾ, ਜਿਸ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਕੈਥਲ ਦੇ ਬਾਬਾ ਰਾਜਪੁਰੀ ਦੇ ਡੇਰੇ ਦਾ ਹੈ। ਕੈਥਲ ਪੁਲਸ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨਾਲ ਮਾਤਾ ਗੇਟ ਦੇ ਬਾਬਾ ਰਾਜਪੁਰੀ ਦੇ ਡੇਰੇ ’ਚ ਪਹੁੰਚੀ। ਡੇਰਾ ਸੰਚਾਲਕਾਂ ਨੇ ਪੁਲਸ ਨੂੰ ਦੱਸਿਆ ਕਿ ਬੱਚੇ ਦੇ ਮਾਂ-ਬਾਪ ਨੇ ਇਸ ਨੂੰ ਆਪਣੀ ਮਰਜ਼ੀ ਨਾਲ ਮੰਨਤ ਪੂਰੀ ਹੋਣ ’ਤੇ ਡੇਰੇ ਨੂੰ ਸੌਂਪਿਆ ਹੈ।
ਇਹ ਵੀ ਪੜ੍ਹੋ- ਫਰੀਦਾਬਾਦ ’ਚ ਨਿਰਭਿਆ ਵਰਗੀ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਕੁੜੀ ’ਤੇ ਢਾਹਿਆ ਤਸ਼ੱਦਦ
ਪੁਲਸ ਮੁਤਾਬਕ ਬਾਲ ਕਲਿਆਣ ਕਮੇਟੀ ਵਲੋਂ ਸ਼ਿਕਾਇਤ ਆਉਣ ’ਤੇ ਡੇਰਾ ਸੰਚਾਲਕਾਂ ਖਿਲਾਫ਼ ਮਾਮਲਾ ਦਰਜ ਕਰਨ ਸਮੇਤ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਡਿਪਟੀ ਸੁਪਰਡੈਂਟ ਰਵਿੰਦਰ ਸਾਂਗਵਾਨ ਨੇ ਦੱਸਿਆ ਕਿ ਬੱਚੇ ਦੀ ਦਾਦੀ ਡੇਰੇ ਦੀ ਸੰਪਰਦਾ ’ਚ ਮਹੰਤ ਬਣੀ ਹੋਈ ਹੈ। ਪੁਲਸ ਬੱਚੇ ਦੇ ਮਾਪਿਆਂ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਰਹੀ ਹੈ। ਹੁਣ ਤੱਕ ਦੀ ਜਾਣਕਾਰੀ ਕਮੇਟੀ ਨੂੰ ਦੇ ਦਿੱਤੀ ਗਈ ਹੈ। ਜੇਕਰ ਕਮੇਟੀ ਇਸ ਸਬੰਧੀ ਕੋਈ ਸ਼ਿਕਾਇਤ ਕਰਦੀ ਹੈ ਤਾਂ ਪੁਲਸ ਇਸ ਮਾਮਲੇ ਵਿਚ FIR ਦਰਜ ਕਰੇਗੀ। ਕਮੇਟੀ ਦੇ ਪ੍ਰਧਾਨ ਰਾਣਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਬਾ ਡੇਰਾ ਰਾਜਪੁਰੀ ਵਿਖੇ ਮਾਤਾ-ਪਿਤਾ ਦੇ ਇਕ ਛੋਟੇ ਜਿਹੇ ਬੱਚੇ ਨੂੰ ਸੰਤਾਂ ਨੂੰ ਦਿੱਤੇ ਜਾਣ ਦੀ ਸੂਚਨਾ ਮਿਲੀ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਪਰਿਵਾਰ ਦੇ ਇਕਲੌਤੇ ਪੁੱਤ ਦੀ ਨਾਲੇ ’ਚ ਡਿੱਗ ਕੇ ਡੁੱਬਣ ਨਾਲ ਮੌਤ
ਇਸ ਸੂਚਨਾ ਦੇ ਆਧਾਰ 'ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਸ਼ੀ ਬਾਲਾ ਸਮੇਤ ਥਾਣਾ ਸਿਟੀ ਦੇ ਇੰਚਾਰਜ ਡੇਰੇ 'ਚ ਗਏ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਇਕੱਠੀ ਕਰ ਲਈ ਹੈ। ਫਿਲਹਾਲ ਡੇਰੇ ਨੇ ਬੱਚਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਸ਼ੀ ਬਾਲਾ ਨੇ ਕਿਹਾ ਕਿ ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਡੇਰੇ ਦਾ ਕਹਿਣਾ ਹੈ ਕਿ ਜਿਹੜਾ ਬੱਚਾ ਗੱਦੀ 'ਤੇ ਆਉਂਦਾ ਹੈ, ਉਹ ਡੇਰੇ ਦਾ ਹੈ। ਬੱਚੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਡੇਰੇ ਯਾਨੀ ਗੱਦੀ ਦੀ ਹੈ। ਡੇਰੇ ਨੇ ਬੱਚੇ ਦੀ ਪੜ੍ਹਾਈ-ਲਿਖਾਈ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੈ ਪਰ ਇਸ ਤਰ੍ਹਾਂ ਅਸੀਂ ਬੱਚੇ ਨੂੰ ਕਿਸੇ ਕੋਲ ਨਹੀਂ ਛੱਡ ਸਕਦੇ। ਪਰਿਵਾਰ ਤੋਂ ਸਾਰੀ ਜਾਣਕਾਰੀ ਲੈ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਗੁਜਰਾਤ ਵਿਧਾਨ ਸਭਾ ਚੋਣਾਂ: ਹਰਭਜਨ ਸਿੰਘ ਤੇ ਅਨਮੋਲ ਗਗਨ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ
PM ਮੋਦੀ ਨੇ CJI ਰੂਪ ’ਚ ਸਹੁੰ ਚੁੱਕਣ ’ਤੇ ਜਸਟਿਸ ਚੰਦਰਚੂੜ ਨੂੰ ਦਿੱਤੀ ਵਧਾਈ
NEXT STORY