ਨੈਸ਼ਨਲ ਡੈਸਕ- ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਅਤੇ ਉਨ੍ਹਾਂ ਨੂੰ ਗੰਦੀਆਂ ਫਿਲਮਾਂ ਦਿਖਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
59 ਸਾਲਾ ਅਧਿਆਪਕ, ਜੋ ਦਸੰਬਰ 2024 ਤੋਂ ਫਰਾਰ ਸੀ, ਉਸ 'ਤੇ ਚੌਥੀ ਅਤੇ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਯੌਨ ਸੋਸ਼ਨ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਮੁਤਾਬਕ, ਵਿਕਾਰਾਬਾਦ ਸ਼ਹਿਰ ਦਾ ਨਿਵਾਸੀ ਅਧਿਆਪਕ ਕਥਿਤ ਤੌਰ 'ਤੇ ਕੁੜੀਆਂ ਨੂੰ ਕਲਾਸ 'ਚ ਲਿਜਾ ਕੇ ਉਨ੍ਹਾਂ ਨਾਲ ਜ਼ਬਰਦਸਤੀ ਕਰਦਾ ਸੀ। ਕੁੜੀਆਂ ਨੇ ਡਰ ਕਾਰਨ ਮਾਮਲੇ ਦੀ ਸੂਚਨਾ ਵੱਡੇ ਅਧਿਕਾਰੀਆਂ ਨੂੰ ਨਹੀਂ ਦਿੱਤੀ ਪਰ ਜਲਦੀ ਹੀ ਇਹ ਖਬਰ ਸੂਕਲ 'ਚ ਫੈਲ ਗਈ ਅਤੇ ਇਕ ਕੁੜੀ ਦੇ ਮਾਪਿਆਂ ਨੇ ਦਸੰਬਰ 2024 'ਚ ਦੋਸ਼ੀ ਅਧਿਆਪਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- CM ਦੇ ਅਸਤੀਫੇ ਮਗਰੋਂ ਮਣੀਪੁਰ 'ਚ ਰਾਸ਼ਟਰਪਤੀ ਰਾਜ ਲਾਗੂ
ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਦੋਂ ਤੋਂ ਉਹ ਅਧਿਆਪਕ ਫਰਾਰ ਹੈ। ਉਸ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਵਿਕਾਰਾਬਾਦ 'ਚ ਉਸ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਸ਼ੁੱਕਰਵਾਰ ਨੂੰ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਇਸ ਦੌਰਾਨ ਹੋਰ ਵੀ ਕਈ ਕੁੜੀਆਂ ਦੇ ਸਾਹਮਣੇ ਆਉਣ ਅਤੇ ਆਪਣੀ ਆਪਬੀਤੀ ਦੱਸਣ ਦੀ ਉਮੀਦ ਹੈ। ਅਧਿਆਪਕਾਂ ਨੂੰ ਵੀ ਕੰਪਲੈਕਸ 'ਚ ਜਾਂ ਵਿਦਿਆਰਥੀਆਂ ਵਿਚਾਲੇ ਕਿਸੇ ਵੀ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖਣ ਅਤੇ ਮਾਮਲੇ ਦੀ ਤੁਰੰਤ ਪੁਲਸ ਨੂੰ ਰਿਪੋਰਟ ਕਰਨ ਲਈ ਜਾਗਰੂਕ ਕੀਤਾ ਗਿਆ ਹੈ।
ਇਹ ਘਟਨਾ ਅਧਿਆਪਕ ਜਗਤ ਲਈ ਇਕ ਸ਼ਰਮਨਾਕ ਅਤੇ ਨਿੰਦਨਯੋਗ ਘਟਨਾ ਹੈ। ਇਹ ਅਧਿਆਪਕਾਂ ਦੀ ਜ਼ਿੰਮੇਵਾਰੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸ ਘਟਨਾ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਕੂਲਾਂ 'ਚ ਬੱਚਿਆਂ ਦੇ ਨਾਲ ਯੌਨ ਸੋਸ਼ਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਇਨ੍ਹਾਂ 'ਤੇ ਲਗਾਮ ਲਗਾਉਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।
ਇਹ ਵੀ ਪੜ੍ਹੋ- Gold Rate: ਸਾਰੇ ਰਿਕਾਰਡ ਤੋੜ ਗਈਆਂ ਸੋਨੇ ਦੀਆਂ ਕੀਮਤਾਂ
ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਦਾ ਜਾਣੋ ਕੀ ਰਿਹਾ ਨਤੀਜਾ
NEXT STORY