ਨਾਗਪੁਰ, (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ’ਚ ਇਕ ਉਦਯੋਗਿਕ ਪ੍ਰਦਰਸ਼ਨੀ ਵਾਲੀ ਥਾਂ ’ਤੇ ਟਾਇਲਟ ’ਚ ਔਰਤਾਂ ਦੀ ਵੀਡੀਓ ਬਣਾਉਣ ਦੇ ਦੋਸ਼ ’ਚ ਪੁਲਸ ਨੇ ਇਕ ਸਕੂਲ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਹੈ। ਇਹ ਔਰਤਾਂ ਪ੍ਰੋਗਰਾਮ ਵਿਚ ਹਿੱਸਾ ਲੈਣ ਆਈਆਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਾਗਪੁਰ ਦੇ ਕਾਸਰਪੁਰਾ ਨਿਵਾਸੀ ਮੰਗੇਸ਼ ਵਿਨਾਇਕਰਾਓ ਖਾਪਰੇ (37) ਵਜੋਂ ਹੋਈ ਹੈ ਅਤੇ ਉਸ ਨੇ ਆਪਣੇ ਮੋਬਾਈਲ ਫੋਨ ਨਾਲ ਟਾਇਲਟ ਦੀ ਖਿੜਕੀ ਤੋਂ ਔਰਤਾਂ ਦੀਆਂ ਵੀਡੀਓਜ਼ ਰਿਕਾਰਡ ਕੀਤੀਆਂ ਸਨ। ਤਿੰਨ ਰੋਜ਼ਾ ਉਦਯੋਗਿਕ ਐਕਸਪੋ ‘ਐਡਵਾਂਟੇਜ ਵਿਦਰਭ’ ਅੰਬਾਝਰੀ ਵਿਚ ਨਾਗਪੁਰ ਯੂਨੀਵਰਸਿਟੀ ਕੰਪਲੈਕਸ ਵਿਚ ਆਯੋਜਿਤ ਕੀਤਾ ਗਿਆ ਸੀ, ਜਿਸਦਾ ਸੋਮਵਾਰ ਨੂੰ ਸਮਾਪਨ ਹੋਇਆ। ਇਕ ਔਰਤ ਨੇ ਆਯੋਜਕਾਂ ਨੂੰ ਘਟਨਾ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੇਸ਼ ’ਚ ਕੋਰੋਨਾ ਦੇ 133 ਨਵੇਂ ਮਾਮਲੇ, 2 ਦੀ ਮੌਤ
NEXT STORY