ਕੈਥਲ- ਜ਼ਿਲ੍ਹਾ ਬਾਲ ਭਵਨ 'ਚ ਇਕ ਅਧਿਆਪਿਕਾ ਵੱਲੋਂ ਛੋਟੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਉਸਨੂੰ ਧੱਕਾ ਮਾਰ ਕੇ ਫਰਸ਼ 'ਤੇ ਸੁੱਟ ਰਹੀ ਹੈ। ਅਧਿਆਪਿਕਾ ਦੀ ਇਸ ਤਰ੍ਹਾਂ ਦੀ ਬੇਰਹਿਮੀ ਦੀ ਇਕ ਨਹੀਂ, ਵੱਖ-ਵੱਖ ਤਿੰਨ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਪੀੜਤ ਬੱਤੇ ਦੀ ਮਾਂ ਨੇ ਅਧਿਆਪਿਕਾ ਦੀ ਬੇਰਹਿਮੀ ਦੀ ਸ਼ਿਕਾਇਤ ਪਹਿਲਾਂ ਡੀ.ਸੀ.ਡਬਲਯੂ.ਓ. (ਡਿਸਟ੍ਰਿਕਟ ਚਾਈਲਡ ਵੈਲਫੇਅਰ ਅਫਸਰ) ਨੂੰ ਦਿੱਤੀ ਪਰ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ– 300 ਦੀ ਰਫ਼ਤਾਰ 'ਤੇ ਬਾਈਕ ਚਲਾ ਰਿਹਾ ਸੀ ਮਸ਼ਹੂਰ ਯੂਟਿਊਬਰ, ਵਾਪਰ ਗਿਆ ਭਾਣਾ
ਹੁਣ ਪੀੜਤ ਬੱਚੇ ਦੀ ਮਾਂ ਨੇ ਸਿਵਲ ਲਾਈਨ ਥਾਣਾ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਅਧਿਆਪਿਕਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਢਾਈ ਸਾਲ ਦੀ ਬੱਚੀ ਦੇ ਨਾਲ ਅਧਿਆਪਿਕਾ ਕੁੱਟਮਾਰ ਕਰ ਰਹੀ ਹੈ। ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਸਦੀ ਢਾਈ ਸਾਲ ਦੀ ਬੱਚੀ ਬਾਲ ਭਵਨ ਦੇ ਕ੍ਰੱਚ 'ਚ ਜਾਂਦੀ ਹੈ। ਉੱਥੇ ਨਿਯੁਕਤ ਅਧਿਆਪਿਕਾ ਸਾਰੇ ਬੱਚਿਆਂ ਦੇ ਨਾਲ ਬੁਰਾ ਵਤੀਰਾ ਕਰਦੀ ਹੈ। ਇਹ ਅਧਿਆਪਿਕਾ ਗੱਲ-ਗੱਲ 'ਤੇ ਬੱਚਿਆਂ ਨੂੰ ਕੁੱਟਦੀ ਹੈ, ਫਰਸ਼ 'ਤੇ ਪਟਕ ਕੇ ਮਾਰਦੀ ਹੈ ਅਤੇ ਉਨ੍ਹਾਂ ਦੀਆਂ ਗੱਲ੍ਹਾਂ ਅਤੇ ਕੰਨ ਖਿੱਚਦੀ ਹੈ।
ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚੇ ਨੂੰ ਬਾਲ ਭਵਨ ਇਸ ਲਈ ਪਾਇਆ ਸੀ ਤਾਂ ਜੋ ਉਹ ਕੁਝ ਸਿੱਖ ਸਕੇ। ਉਨ੍ਹਾਂ ਦੀ ਬੱਚੀ ਡਰੀ-ਸਹਿਮੀ ਘਰ ਆਉਂਦੀ ਹੈ। ਜਦੋਂ ਵੀ ਉਹ ਉਸਨੂੰ ਬਾਲ ਭਵਨ ਛੱਡਣ ਜਾਂਦੇ ਹਨ ਤਾਂ ਉਹ ਅਧਿਆਪਿਕਾ ਨੂੰ ਦੇਖ ਕੇ ਉਨ੍ਹਾਂ ਨਾਲ ਲਿਪਟ ਜਾਂਦੀ ਹੈ ਅਤੇ ਬਾਲ ਭਵਨ 'ਚ ਜਾਣ ਤੋਂ ਇਨਕਾਰ ਕਰਦੀ ਹੈ। ਇਸ ਬਾਰੇ 'ਚ ਪਹਿਲਾਂ ਵੀ ਕਈ ਵਾਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਡੀ.ਸੀ.ਡਬਲਯੂ.ਓ. ਨੂੰ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਨੇ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
ਵੱਖ-ਵੱਖ ਦਿਨਾਂ ਦੀਆਂ ਹਨ 3 ਵੀਡੀਓ
ਬਾਲ ਭਵਨ ਅਧਿਆਪਿਕਾ ਦੀ ਬੱਚਿਆਂ ਦੀ ਕੁੱਟਮਾਰ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਤਿੰਨ ਵੱਖ-ਵੱਖ ਦਿਨਾਂ ਦੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਧਿਆਪਿਕਾ ਬੱਚਿਆਂ ਨਾਲ ਇਹ ਜ਼ੁਲ ਇਕ ਦਿਨ ਨਹੀਂ ਸਗੋਂ ਹਰ ਰੋਜ਼ ਰਕ ਰਹੀ ਹੈ। ਅਧਿਆਪਿਕਾ ਨਹੀਂ ਕੁੱਟਮਾਰ ਕਾਰਨ ਛੋਟੇ-ਛੋਟੇ ਬੱਚੇ ਰੋ ਰਹੇ ਹਨ।
ਸਵਾਲ ਹੈ ਕਿ ਇੰਨੇ ਛੋਟੇ ਬੱਚਿਆਂ ਨੂੰ ਅਧਿਆਪਿਕਾ ਕਿਉਂ ਕੁੱਟ ਰਹੀ ਹੈ? ਬਾਲ ਭਵਨ 'ਚ ਬੱਚੇ ਪੜ੍ਹਨ ਲਈ ਨਹੀਂ, ਖੇਡਣ-ਕੁੱਦਨ ਲਈ ਆਉਂਦੇ ਹਨ। ਉਨ੍ਹਾਂ ਨੂੰ ਅਧਿਆਪਿਕਾ ਦੁਆਰਾ ਖੇਡ-ਖੇਡ 'ਚ ਹੀ ਸਿੱਖਿਆ ਦਿੱਤੀ ਜਾਂਦੀ ਹੈ। ਬੱਚਿਆਂ ਦੀ ਕੁੱਟਮਾਰ 'ਤੇ ਇਕ ਬੱਚੇ ਦੀ ਮਾਂ ਨੇ ਜਦੋਂ ਅਧਿਆਪਿਕਾ ਨਾਲ ਗੱਲ ਕੀਤੀ ਤਾਂ ਉਹ ਉਸਨੂੰ ਧਮਕਾਉਣ ਲੱਗੀ ਅਤੇ ਕਿਹਾ ਕਿ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ, ਮੇਰੀ ਪਹੁੰਚ ਉਪਰ ਤਕ ਹੈ।
ਇਹ ਵੀ ਪੜ੍ਹੋ– ਮਣੀਪੁਰ 'ਚ ਭੜਕੀ ਹਿੰਸਾ ਮਗਰੋਂ ਧਰਨਾਕਾਰੀਆਂ ਨੂੰ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਤਾਜ਼ਾ ਹਾਲਾਤ
ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ : ਐੱਚ.ਐੱਚ.ਓ.
ਉਥੇ ਹੀ ਇਸ ਮਾਮਲੇ ਨੂੰ ਲੈ ਕੇ ਸਿਵਲ ਲਾਈਨ ਐੱਚ.ਐੱਚ.ਓ. ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਦੁਆਰਾ ਲਿਖਤ 'ਚ ਸ਼ਿਕਾਇਤ ਦਿੱਤੀ ਗਈ ਹੈ ਜਿਸਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਈ ਜਾਵੇਗੀ।
ਇਹ ਵੀ ਪੜ੍ਹੋ– ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ
ਮਣੀਪੁਰ ਹਿੰਸਾ 'ਚ 54 ਲੋਕਾਂ ਦੀ ਗਈ ਜਾਨ, ਵੱਡੀ ਗਿਣਤੀ 'ਚ ਸੁਰੱਖਿਆ ਫ਼ੋਰਸ ਤਾਇਨਾਤ
NEXT STORY