ਅਲਵਰ- ਰਾਜਸਥਾਨ ਦੇ ਅਲਵਰ ਦੇ ਅਰਾਵਲੀ ਵਿਹਾਰ ਥਾਣਾ ਖੇਤਰ 'ਚ ਸਥਿਤ ਇਕ ਮਸ਼ਹੂਰ ਸਕੂਲ 'ਚ ਇਕ ਅਧਿਆਪਕ ਵੱਲੋਂ ਕਥਿਤ ਤੌਰ 'ਤੇ ਥੱਪੜ ਮਾਰਨ ਕਾਰਨ ਇਕ ਵਿਦਿਆਰਥੀ ਦੇ ਕੰਨ ਦਾ ਪਰਦਾ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੀੜਤ ਵਿਦਿਆਰਥੀ ਦੀ ਮਾਂ ਅਨੀਤਾ ਨੇ ਅਰਾਵਲੀ ਵਿਹਾਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪੁੱਤਰ ਉਦਿਤ ਡਬਾਸ ਅਲਵਰ ਸ਼ਹਿਰ ਸਿਲਵਰ ਓਕ ਸਕੂਲ, ਜੈਪੁਰ ਰੋਡ, ਅਲਵਰ 'ਚ ਜਮਾਤ 8 'ਚ ਪੜ੍ਹਦਾ ਹੈ।
ਇਕ ਮਾਰਚ ਨੂੰ ਅਧਿਆਪਕਾ ਅਰਸ਼ਦੀਪ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਨਾਲ ਉਸ ਦੇ ਕੰਨ 'ਚ ਡੂੰਘੀਆਂ ਸੱਟਾਂ ਲੱਗੀਆਂ। ਬੇਟੇ ਨੇ ਘਰ 2 ਤੋਂ 3 ਦਿਨ ਤੱਕ ਨਹੀਂ ਦੱਸਿਆ ਪਰ ਦਰਦ ਹੋਣ 'ਤੇ ਉਸ ਨੇ ਦੱਸਿਆ ਕਿ ਉਦੋਂ ਉਸ ਨੂੰ ਇਕ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ ਹੈ। ਉਸ ਤੋਂ ਬਾਅਦ ਵਿਦਿਆਰਥੀ ਦੇ ਕੰਨ ਦੇ ਪਰਦੇ ਦਾ ਆਪਰੇਸ਼ਨ ਕੀਤਾ ਗਿਆ। ਬੱਚੇ ਅਜੇ ਹਸਪਤਾਲ 'ਚ ਦਾਖ਼ਲ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਅਬਦੁੱਲਾ ਨੇ ਜੰਮੂ ਕਸ਼ਮੀਰ ਦਾ ਬਜਟ ਕੀਤਾ ਪੇਸ਼
NEXT STORY