ਪ੍ਰਯਾਗਰਾਜ (ਨੈਸ਼ਨਲ ਡੈਸਕ)- ਇਰੈਕਟਾਈਲ ਡਿਸਫੰਕਸ਼ਨ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਣ ਵਾਲੀ ਦਵਾਈ ਵਿਆਗਰਾ ਦੀ ਓਵਰਡੋਜ਼ ਨੇ ਇਕ 28 ਸਾਲ ਦੇ ਨੌਜਵਾਨ ਨੂੰ ਸੰਕਟ ਵਿਚ ਪਾ ਦਿੱਤਾ ਹੈ। ਡਾਕਟਰਾਂ ਨੂੰ ਨੌਜਵਾਨ ਨੂੰ ਬਚਾਉਣ ਲਈ ਉਸਦਾ 2 ਵਾਰ ਆਪਰੇਸ਼ਨ ਕਰਨਾ ਪਿਆ। ਡਾਕਟਰਾਂ ਨੇ ਕਿਹਾ ਕਿ ਨੌਜਵਾਨ ਨੇ ਆਪਣੇ ਦੋਸਤਾਂ ਦੇ ਸੁਝਾਅ ’ਤੇ ਪਤਨੀ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਉਤੇਜਨਾ ਲਈ ਵਿਆਗਰਾ ਖਾਣੀ ਸ਼ੁਰੂ ਕੀਤੀ। ਉਸ ਨੇ ਹੌਲੀ-ਹੌਲੀ ਆਪਣੀ ਖੁਰਾਕ ਵਧਾ ਕੇ 200 ਮਿਲੀਗ੍ਰਾਮ ਰੋਜ਼ਾਨਾ ਕਰ ਦਿੱਤੀ, ਜੋ ਕਿ ਤੈਅ ਮਾਤਰਾ 25-30 ਮਿਲੀਗ੍ਰਾਮ ਤੋਂ 6-8 ਗੁਣਾ ਜ਼ਿਆਦਾ ਹੈ। ਓਵਰਡੋਜ਼ ਕਾਰਨ ਉਸ ਦੇ ਸਰੀਰ ਵਿਚ ਪ੍ਰਿਯਾਪਿਜਮ ਸਥਿਤੀ ਵਿਕਸਿਤ ਹੋਈ।
ਇਹ ਵੀ ਪੜ੍ਹੋ : 'ਪਬਜੀ' ਖੇਡਣ ਤੋਂ ਰੋਕਦੀ ਸੀ ਮਾਂ, ਨਾਬਾਲਗ ਪੁੱਤ ਨੇ ਗੋਲੀ ਮਾਰ ਕੀਤਾ ਕਤਲ (ਵੀਡੀਓ)
ਪੇਨਾਈਲ ਪ੍ਰੋਸਥੇਸਿਸ ਸਰਜਰੀ ਨਾਲ ਠੀਕ ਹੋਇਆ ਨੌਜਵਾਨ
ਡਾ. ਦਿਲੀਪ ਚੌਰਸੀਆ ਦੀ ਅਗਵਾਈ ਵਿਚ ਯੂਰੋਲਾਜੀ ਵਿਭਾਗ ਦੇ ਡਾਕਟਰਾਂ ਦੀ ਇਕ ਟੀਮ ਨੇ ਮਰੀਜ਼ ਦੀ ਜਾਂਚ ਕੀਤੀ ਅਤੇ ਇਰੈਕਸ਼ਨ ਨੂੰ ਹਟਾਉਣ ਦਾ ਫੈਸਲਾ ਕੀਤਾ ਅਤੇ ਐੱਮ. ਐੱਲ. ਐੱਨ. ਮੈਡੀਕਲ ਕਾਲਜ ਦੇ ਸੁਪਰ ਸਪੈਸ਼ਲਿਟੀ ਬਲਾਕ ਵਿਚ ਇਕ ਘੰਟੇ ਤੋਂ ਵਧ ਸਮੇਂ ਤੱਕ ਚੱਲਣ ਵਾਲੀ ਪਹਿਲੀ ਸਰਜਰੀ ਕੀਤੀ। ਡਾਕਟਰ ਨੇ ਕਿਹਾ ਕਿ ਪਹਿਲੀ ਸਰਜਰੀ ਕਰਨ ਤੋਂ ਬਾਅਦ ਅਸੀਂ ਮਰੀਜ਼ ਦੀ ਕਾਊਂਸਲਿੰਗ ਕੀਤੀ ਅਤੇ 2 ਮਹੀਨਿਆਂ ਦੇ ਵਕਫੇ ਤੋਂ ਬਾਅਦ ਪੇਨਾਈਲ ਪ੍ਰੋਸਥੇਸਿਸ ਸਰਜਰੀ ਲਈ ਬੁਲਾਇਆ। ਪੇਨਾਈਲ ਪ੍ਰੋਸਥੇਸਿਸ ਸਰਜਰੀ ਇਰੈਕਟਾਈਲ ਡਿਸਫੰਕਸ਼ਨ ਵਾਲੇ ਮਰਦਾਂ ਲਈ ਇਕ ਇਲਾਜ ਬਦਲ ਹੈ। ਇਸ ਸਰਜਰੀ ਵਿਚ ਲਿੰਗ ਟਰਾਂਸਪਲਾਂਟ ਦੇ ਰੂਪ ਵਿਚ ਜਾਣੇ ਜਾਣ ਵਾਲੇ ਉਪਕਰਣਾਂ ਨੂੰ ਮਰਦ ਜਨਨ ਅੰਗ ਵਿਚ ਰੱਖਿਆ ਜਾਂਦਾ ਹੈ ਤਾਂ ਜੋ ਇਰੈਕਟਾਈਲ ਡਿਸਫੰਕਸ਼ਨ (ਈ. ਡੀ.) ਤੋਂ ਪੀੜਤ ਮਰਦਾਂ ਦੀ ਮਦਦ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਇਕ ਦਿਨ 'ਚ ਆਏ 5200 ਤੋਂ ਵੱਧ ਨਵੇਂ ਮਾਮਲੇ
ਪ੍ਰਯਾਗਰਾਜ ਵਿਚ ਇਸ ਤਰ੍ਹਾਂ ਦੀ ਪਹਿਲੀ ਸਰਜਰੀ
ਡਾ. ਚੌਰਸੀਆ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਪ੍ਰਯਾਗਰਾਜ ਵਿਚ ਇਸ ਤਰ੍ਹਾਂ ਸਰਜਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਜਰੀ ਤੋਂ ਬਾਅਦ ਆਦਮੀ ਫਿਰ ਤੋਂ ਇਕ ਖੁਸ਼ਹਾਲ ਵਿਆਹੁਤਾ ਜੀਵਨ ਜੀਏਗਾ ਅਤੇ ਪਿਤਾ ਵੀ ਬਣੇਗਾ। ਹਾਲਾਂਕਿ ਡਾ. ਚੌਰਸੀਆ ਨੇ ਲੋਕਾਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਅਤੇ ਕਾਮਉਤੇਜਕ ਦਵਾਈਆਂ ਨੂੰ ਨਾ ਲੈਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੂਗਰ ਅਤੇ ਇਰੈਕਟਾਈਲ ਡਿਸਫੰਕਸ਼ਨ ਵਾਲੇ ਲੋਕਾਂ ਨੂੰ ਵਿਸ਼ੇਸ਼ ਰੂਪ ਨਾਲ ਵਧ ਚੌਕਸ ਰਹਿਣਾ ਚਾਹੀਦਾ ਹੈ ਅਤੇ ਮਾਹਰਾਂ ਦੀ ਸਲਾਹ ਤੋਂ ਬਿਨਾਂ ਅਜਿਹੀਆਂ ਦਵਾਈਆਂ ਕਦੇ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਇਹ ਉਨ੍ਹਾਂ ਲਈ ਵਿਨਾਸ਼ਕਾਰੀ ਸਾਬਿਤ ਹੋ ਸਕਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੁੰਬਈ ’ਚ 3 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇਕ ਦੀ ਮੌਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
NEXT STORY