ਹਜ਼ਾਰੀਬਾਗ- ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ 'ਚ 12 ਸਾਲ ਦੇ ਇਕ ਬੱਚੇ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ 'ਚ ਉਸ ਦੇ 15 ਸਾਲਾ ਚਚੇਰੇ ਭਰਾ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਦਕਿ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਜਬਰ-ਜ਼ਿਨਾਹ ਦੀ ਸ਼ਿਕਾਰ ਪੀੜਤਾ 15 ਸਾਲਾ ਕੁੜੀ ਬਣੀ ਮਾਂ, ਸਲਾਖਾਂ ਪਿੱਛੇ ਨਾਬਾਲਗ ਮੁਲਜ਼ਮ
ਫਿਰੌਤੀ ਲਈ ਕੀਤਾ ਅਗਵਾ ਫਿਰ ਕਤਲ ਮਗਰੋਂ ਗੁਫ਼ਾ 'ਚ ਸੁੱਟੀ ਲਾਸ਼
ਹਜ਼ਾਰੀਬਾਗ ਦੇ ਪੁਲਸ ਅਧਿਕਾਰੀ ਮਨੋਜ ਰਤਨ ਚੌਥੇ ਨੇ ਦੱਸਿਆ ਕਿ ਦੋਸ਼ੀਆਂ ਨੇ 1 ਮਾਰਚ ਨੂੰ 6 ਲੱਖ ਰੁਪਏ ਦੀ ਫਿਰੌਤੀ ਲਈ ਬੱਚੇ ਨੂੰ ਅਗਵਾ ਕੀਤਾ ਸੀ। ਬਾਅਦ 'ਚ ਦੋਸ਼ੀਆਂ ਨੇ ਬੱਚੇ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਪੱਥਰ ਦੀ ਗੁਫ਼ਾ ਵਿਚ ਸੁੱਟ ਦਿੱਤੀ। ਪੁਲਸ ਮੁਤਾਬਕ ਬੱਚੇ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਦੋ ਹੋਰ ਦੋਸ਼ੀਆਂ ਦੀ ਪਛਾਣ ਕਾਰਤਿਕ ਯਾਦਵ (50) ਅਤੇ ਆਸ਼ੀਸ਼ ਕੁਮਾਰ (36) ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਹਿਰਾਸਤ 'ਚ ਲਏ ਗਏ ਪੀੜਤ ਦੇ 15 ਸਾਲਾ ਚਚੇਰੇ ਭਰਾ ਅਤੇ ਦੋਹਾਂ ਦੋਸ਼ੀਆਂ ਵਿਚਾਲੇ ਸਬੰਧਾਂ ਦਾ ਪਤਾ ਲਾਉਣ ਦੀ ਕੋਸ਼ਿਸ਼ 'ਚ ਜੁੱਟੀ ਹੈ।
ਇਹ ਵੀ ਪੜ੍ਹੋ- ਏਜੰਸੀਆਂ ਦੀ ਦੁਰਵਰਤੋਂ 'ਤੇ ਵਿਰੋਧੀ ਧਿਰ ਦੇ 9 ਨੇਤਾਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ
ਪੀੜਤ ਦੀ ਮਾਂ ਨੇ 1 ਮਾਰਚ ਨੂੰ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਰਿਪੋਰਟ
ਓਧਰ ਪੀੜਤ ਦੀ ਮਾਂ ਕਿਰਨ ਦੇਵੀ ਨੇ 1 ਮਾਰਚ ਨੂੰ ਸ਼ਾਮ ਤੱਕ ਬੱਚੇ ਦੇ ਘਰ ਨਾ ਪਰਤਣ ਮਗਰੋਂ ਬਰਕਥਾ ਪੁਲਸ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਦੋ ਦਿਨ ਬਾਅਦ ਕਿਰਨ ਦੇਵੀ ਕੋਲ ਅਗਵਾਕਾਰਾਂ ਦਾ ਫੋਨ ਆਇਆ, ਜਿਨ੍ਹਾਂ ਨੇ ਉਸ ਦੇ ਪੁੱਤਰ ਦੀ ਰਿਹਾਈ ਦੇ ਬਦਲੇ 6 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ G20 ਬੈਠਕ ਰੱਦ ਹੋਣ ਦੀ ਖ਼ਬਰਾਂ ਦਰਮਿਆਨ ਵਿਕਰਮ ਸਾਹਨੀ ਦਾ ਬਿਆਨ ਆਇਆ ਸਾਹਮਣੇ
ਅਗਵਾ ਵਾਲੇ ਦਿਨ ਹੀ ਕੀਤਾ ਬੱਚੇ ਦਾ ਕਤਲ
ਪੁਲਸ ਦਾ ਕਹਿਣਾ ਹੈ ਕਿ ਅਸੀਂ ਫੋਨ ਕਾਲ ਨੂੰ ਟਰੇਸ ਕਰ ਕੇ ਦੋਸ਼ੀਆਂ ਤੱਕ ਪਹੁੰਚੇ ਅਤੇ ਇਕ ਨਾਬਾਲਗ ਨੂੰ ਹਿਰਾਸਤ 'ਚ ਲਿਆ, ਜਦਕਿ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁੱਛ-ਗਿੱਛ 'ਚ ਤਿੰਨਾਂ ਨੇ ਅਗਵਾ ਵਾਲੇ ਦਿਨ ਹੀ ਬੱਚੇ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ। ਦੋਸ਼ੀਆਂ ਨੇ ਦੱਸਿਆ ਕਿ ਕਤਲ ਮਗਰੋਂ ਉਨ੍ਹਾਂ ਨੇ ਬੱਚੇ ਦੀ ਲਾਸ਼ ਕੋਹੁਆਕੁੰਧਾਰ ਵਨ ਦੀ ਇਕ ਗੁਫ਼ਾ 'ਚ ਸੁੱਟ ਦਿੱਤੀ।
ਮਨੀਸ਼ ਸਿਸੋਦੀਆ ਦੀ CBI ਹਿਰਾਸਤ ਖ਼ਤਮ, ਅੱਜ ਹੋਵੇਗੀ ਕੋਰਟ 'ਚ ਪੇਸ਼ੀ
NEXT STORY