ਪਟਨਾ— ਆਰ.ਜੇ.ਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜ ਪ੍ਰਤਾਪ ਯਾਦਵ ਮੀਡੀਆ 'ਚ ਅਕਸਰ ਹੀ ਚਰਚਾ 'ਚ ਰਹਿੰਦੇ ਹਨ। ਮੰਗਲਵਾਰ ਨੂੰ ਸਾਵਨ ਮਹੀਨੇ 'ਚ ਦੇਵਘਰ ਜਾ ਕੇ ਭਗਵਾਨ ਸ਼ਿਵ ਦੀ ਪੂਜਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪਟਨਾ 'ਚ ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਿਵ ਭਗਤਾਂ ਦੀ ਹੀ ਤਰ੍ਹਾਂ ਕੱਪੜੇ ਪਹਿਣ ਰੱਖੇ ਸਨ।
ਸ਼ਿਵ ਭਗਤਾਂ ਦੀ ਤਰ੍ਹਾਂ ਤੇਜ ਪ੍ਰਤਾਪ ਨੇ ਸ਼ੰਖ ਵਜਾ ਕੇ ਪੂਜਾ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਬਿਹਾਰ-ਝਾਰਖੰਡ 'ਚ ਵੱਡੀ ਸੰਖਿਆ 'ਚ ਲੋਕ ਦੇਵਘਰ ਜਾ ਕੇ ਸ਼ਿਵਜੀ 'ਤੇ ਜਲ ਚੜ੍ਹਾਉਂਦੇ ਹਨ। ਤੇਜ ਪ੍ਰਤਾਪ ਵੀ ਮੰਗਲਵਾਰ ਨੂੰ ਦੇਵਘਰ ਲਈ ਨਿਕਲ ਰਹੇ ਹਨ।
https://twitter.com/ANI/status/1024146676213276674
ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਤੇਜ ਪ੍ਰਤਾਪ ਆਪਣੀ ਭਗਤੀ ਦੇ ਕਾਰਨ ਚਰਚਾ 'ਚ ਆਏ ਹੋਣ। ਇਸ ਤੋਂ ਪਹਿਲਾਂ ਉਹ ਇਕ ਵਾਰ ਫਿਰ ਸ਼੍ਰੀ ਕ੍ਰਿਸ਼ਨ ਦਾ ਰੂਪ ਧਾਰਨ ਕਰਕੇ ਕ੍ਰਿਸ਼ਨਾ ਦੀ ਪੂਜਾ ਕਰ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਉਹ ਪਟਨਾ 'ਚ ਸਾਈਕਲ ਚਲਾਉਂਦੇ ਹੋਏ ਡਿੱਗ ਪਏ ਸਨ, ਉਸ ਸਮੇਂ ਵੀ ਉਨ੍ਹਾਂ ਦੀਆਂ ਤਸਵੀਰਾਂ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਖਤਰੇ ਦੇ ਨਿਸ਼ਾਨ ਤੋਂ ਉੱਪਰ ਯਮੁਨਾ, ਹੇਠਲੇ ਇਲਾਕਿਆਂ 'ਚ ਰਹਿਣ ਵਾਲਿਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ
NEXT STORY