ਚੰਡੀਗੜ੍ਹ (ਪਾਲ) : ਰੱਖੜੀ ’ਤੇ ਭੈਣ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਪਰ ਇਸ ਵਾਰ ਮਣੀਪੁਰ ਦੇ ਇੰਫਾਲ ਦੀ ਰਹਿਣ ਵਾਲੀ ਦੀਪਾਸ਼੍ਰੀ (28) ਲਈ ਇਹ ਰਿਸ਼ਤਾ ਜ਼ਿੰਦਗੀ ਭਰ ਯਾਦ ਰਹਿਣ ਵਾਲਾ ਬਣ ਗਿਆ। ਉਸ ਦੇ ਭਰਾ ਚੀਰਨ (21) ਨੇ ਆਪਣਾ ਇਕ ਗੁਰਦਾ ਦਾਨ ਕਰ ਕੇ ਆਪਣੀ ਭੈਣ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪੀ. ਜੀ. ਆਈ. ’ਚ ਦੀਪਾਸ਼੍ਰੀ ਦਾ ਗੁਰਦਾ ਟਰਾਂਸਪਲਾਂਟ ਕੀਤਾ ਗਿਆ। ਚੀਰਨ ਅਜੇ ਵਿਦਿਆਰਥੀ ਹੈ। ਦੀਪਾਸ਼੍ਰੀ ਨੇ ਦੱਸਿਆ ਕਿ ਉਸ ਦੀ ਬੀਮਾਰੀ ਦੀ ਸ਼ੁਰੂਆਤ 2023 ’ਚ ਹੋਈ ਸੀ। ਉਸ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋਣ ਲੱਗੀ। ਸਥਾਨਕ ਹਸਪਤਾਲ ’ਚ ਜਾਂਚ ਕਰਵਾਉਣ ’ਤੇ ਬੀਮਾਰੀ ਦਾ ਪਤਾ ਲੱਗਾ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ! PSEB ਨੇ ਦਾਖ਼ਲਿਆਂ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ
ਇਸ ਤੋਂ ਬਾਅਦ ਕਿਸੇ ਨੇ ਉਨ੍ਹਾਂ ਨੂੰ ਪੀ. ਜੀ. ਆਈ. ’ਚ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਪੀ. ਜੀ.ਆਈ. ’ਚ ਜਾਂਚ ਦੌਰਾਨ ਉਸ ਨੂੰ ਕ੍ਰੌਨਿਕ ਕਿਡਨੀ ਡਿਜ਼ੀਜ਼ (ਸੀ. ਕੇ. ਡੀ.) ਹੋਣ ਦਾ ਪਤਾ ਲੱਗਾ। ਬੀਮਾਰੀ ਵੱਧਣ ਨਾਲ ਉਸ ਨੂੰ ਡਾਇਲਿਸਿਸ ’ਤੇ ਰਹਿਣਾ ਪਿਆ ਅਤੇ ਆਖ਼ਰਕਾਰ ਗੁਰਦਾ ਟਰਾਂਸਪਲਾਂਟ ਹੀ ਇਲਾਜ ਦਾ ਇਕੋ-ਇਕ ਬਦਲ ਬਚਿਆ। ਦੀਪਾਸ਼੍ਰੀ ਨੇ ਦੱਸਿਆ ਕਿ ਪਰਿਵਾਰ ’ਚ ਉਸ ਦੀ ਮਾਂ ਗੁਰਦਾ ਦਾਨ ਕਰਨਾ ਚਾਹੁੰਦੀ ਸੀ ਪਰ ਸ਼ੂਗਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ। ਅਜਿਹੇ ਮੁਸ਼ਕਲ ਸਮੇਂ ’ਚ ਉਸ ਦੇ ਛੋਟੇ ਭਰਾ ਚੀਰਨ ਨੇ ਕਿਹਾ ਕਿ ਉਹ ਆਪਣੀ ਭੈਣ ਨੂੰ ਗੁਰਦਾ ਦੇਵੇਗਾ।
ਇਹ ਵੀ ਪੜ੍ਹੋ : ਤਨਖ਼ਾਹਾਂ ਨੂੰ ਲੈ ਕੇ ਪਿਆ ਵੱਡਾ ਰੌਲਾ! ਚੰਡੀਗੜ੍ਹ ਸਿੱਖਿਆ ਵਿਭਾਗ 'ਚ ਡੈਪੂਟੇਸ਼ਨ ਦਾ ਮਾਮਲਾ ਕੈਗ ਤੱਕ ਪੁੱਜਾ
ਇਸ ਤੋਂ ਬਾਅਦ ਲੋੜੀਂਦੀਆਂ ਜਾਂਚਾਂ ਤੇ ਪ੍ਰਕਿਰਿਆ ਪੂਰੀ ਹੋਣ ਉਪਰੰਤ ਪੀ. ਜੀ. ਆਈ. ’ਚ ਕਿਡਨੀ ਟਰਾਂਸਪਲਾਂਟ ਕੀਤਾ ਗਿਆ। ਦੀਪਾਸ਼੍ਰੀ ਨੇ ਕਿਹਾ ਕਿ ਛੋਟੇ ਭਰਾ ਦੇ ਇਸ ਫ਼ੈਸਲੇ ਨੇ ਉਸ ਨੂੰ ਭਾਵੁਕ ਕਰ ਦਿੱਤਾ। ਉਸ ਦੇ ਪਿਤਾ ਦਾ 2015 ’ਚ ਦਿਹਾਂਤ ਹੋ ਚੁੱਕਾ ਹੈ ਅਤੇ ਪਰਿਵਾਰ ਨੇ ਕਈ ਮੁਸ਼ਕਿਲ ਦੌਰ ਦੇਖੇ ਹਨ। ਭਰਾ ਦਾ ਇਹ ਫ਼ੈਸਲਾ ਪੂਰੇ ਪਰਿਵਾਰ ਲਈ ਬੇਹੱਦ ਭਾਵਨਾਤਮਕ ਰਿਹਾ। ਰੱਖੜੀ ਤੋਂ ਪਹਿਲਾਂ ਦੀਪਾਸ਼੍ਰੀ ਨੇ ਆਪਣੇ ਭਰਾ ਲਈ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਭੈਣ-ਭਰਾ ਦਾ ਰਿਸ਼ਤਾ ਸਿਰਫ਼ ਰੱਖੜੀ ਤੇ ਮਠਿਆਈ ਤੱਕ ਸੀਮਤ ਨਹੀਂ ਹੁੰਦਾ। ਭਰਾ ਦਾ ਪਿਆਰ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਸ ਦੇ ਇਸ ਪਿਆਰ ਨੇ ਉਸ ਨੂੰ ਜ਼ਿੰਦਗੀ ’ਚ ਮੁੜ ਅੱਗੇ ਵੱਧਣ ਦੀ ਹਿੰਮਤ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ
NEXT STORY