ਨੈਸ਼ਨਲ ਡੈਸਕ - ਨੇਪਾਲ ’ਚ ਆਈ ਭਿਆਨਕ ਆਫ਼ਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ’ਚ ਵੀ ਖ਼ਤਰੇ ਦੀ ਘੰਟੀ ਵੱਜ ਗਈ ਹੈ। ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਵਧ ਰਹੀਆਂ ਗਲੇਸ਼ੀਅਲ ਝੀਲਾਂ ਅਤੇ ਜਲਵਾਯੂ ਪਰਿਵਰਤਨ ਦੇ ਗੰਭੀਰ ਸੰਕਟ ’ਤੇ ਚਰਚਾ ਹੋਈ।
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਰਿਪੋਰਟਾਂ ਅਨੁਸਾਰ ਸੂਬੇ ’ਚ ਖ਼ਤਰਨਾਕ ਗਲੇਸ਼ੀਅਲ ਝੀਲਾਂ ਦੀ ਗਿਣਤੀ ਸਾਲ 2019 ’ਚ 562 ਸੀ, ਜੋ ਹੁਣ ਵਧ ਕੇ 1,000 ਤੋਂ ਵੱਧ ਹੋ ਗਈ ਹੈ। ਦੇਸ਼ ਦੀਆਂ ਸਭ ਤੋਂ ਸੰਵੇਦਨਸ਼ੀਲ 48 ਉੱਚ-ਖ਼ਤਰੇ ਵਾਲੀਆਂ ਝੀਲਾਂ ਇਕੱਲੇ ਹਿਮਾਚਲ ’ਚ ਹਨ।
ਸੈਟੇਲਾਈਟ ਅਧਿਐਨਾਂ ਅਨੁਸਾਰ ਸਤਲੁਜ ਜਲ ਭੰਡਾਰ ’ਚ 750 ਤੋਂ ਵੱਧ, ਚਿਨਾਬ ’ਚ 250 ਤੋਂ ਵੱਧ, ਬਿਆਸ ’ਚ 90 ਤੋਂ ਵੱਧ ਅਤੇ ਰਾਵੀ ’ਚ 60 ਤੋਂ ਵੱਧ ਝੀਲਾਂ ਫੈਲ ਰਹੀਆਂ ਹਨ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਨੂੰ ਜਲਵਾਯੂ ਸੰਕਟ ਦਾ ਸਪੱਸ਼ਟ ਸੰਕੇਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਧਦੇ ਤਾਪਮਾਨ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਅਚਾਨਕ ਹੜ੍ਹ ਆਉਣ ਦਾ ਖ਼ਤਰਾ ਵਧ ਗਿਆ ਹੈ। ਸਰਕਾਰ ਬਚਾਅ ਉਪਾਅ ਕਰਨ ਲਈ ਮਾਹਿਰਾਂ ਨਾਲ ਲਗਾਤਾਰ ਸਮੀਖਿਆ ਕਰ ਰਹੀ ਹੈ।
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ
ਇਹ ਵੀ ਪੜ੍ਹੋ : ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ E-Rupee ਨਾਲ ਮਿਲੇਗਾ ਰਾਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਫਿਰੋਜ਼ਪੁਰ ਰੇਲਵੇ ਡਿਵੀਜ਼ਨ 'ਚ ਪਹਿਲੀ ਵਾਰ ਰੇਡੀਓਫ੍ਰੀਕੁਐਂਸੀ ਐਬਲੇਸ਼ਨ ਇਲਾਜ ਦੀ ਸਫਲ ਸ਼ੁਰੂਆਤ
NEXT STORY