ਹੈਦਰਾਬਾਦ-ਤੇਲੰਗਾਨਾ 'ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਹਿਲੀ ਵਾਰ ਸ਼ੁੱਕਰਵਾਰ ਨੂੰ ਮੇਧਕਾਲ 'ਚ ਮੰਚ ਸਾਂਝਾ ਕਰਨਗੇ। ਮਾਹਿਰਾਂ ਮੁਤਾਬਕ ਕਾਂਗਰਸ ਉਸੇ ਦਿਨ ਆਪਣਾ ਮੈਨੀਫੈਸਟੋ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਉਸ ਦੀ ਸਹਿਯੋਗੀ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਬੁੱਧਵਾਰ ਨੂੰ ਆਪਣਾ ਚੋਣਾਂਵੀ ਐਲਾਨ ਪੱਤਰ ਜਾਰੀ ਕਰ ਚੁੱਕੀ ਹੈ।
ਟੀ. ਡੀ. ਪੀ. ਦੇ ਅਨੁਸਾਰ ਪਾਰਟੀ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਕਾਂਗਰਸ ਪ੍ਰਧਾਨ ਦੇ ਨਾਲ ਮੰਚ ਸਾਂਝਾ ਨਹੀਂ ਕਰਨਗੇ। ਉਹ 26 ਨਵੰਬਰ ਤੋਂ ਬਾਅਦ ਤੇਲੰਗਾਨਾ 'ਚ ਚੋਣਾਂਵੀ ਪ੍ਰਚਾਰ ਸ਼ੁਰੂ ਕਰਨਗੇ ਅਤੇ ਉਨ੍ਹਾਂ ਦੇ ਪ੍ਰਚਾਰ ਦੀ ਯੋਜਨਾ ਨੂੰ ਆਖਿਰੀ ਰੂਪ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸੂਬੇ 'ਚ 7 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ ਟੀ. ਡੀ. ਪੀ. ਅਤੇ ਕਾਂਗਰਸ ਦੇ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਨਾਇਡੂ ਨੇ ਦੋ ਦਿਨ੍ਹਾਂ ਤੱਕ ਗ੍ਰੇਟਰ ਹੈਦਰਾਬਾਦ 'ਚ ਰੋਡ ਸ਼ੋਅ ਅਤੇ ਸਰਵਜਨਿਕ ਸਭਾਵਾਂ ਦੇ ਰਾਹੀਂ ਪ੍ਰਚਾਰ ਕਰ ਸਕਦੇ ਹਨ। ਗ੍ਰੇਟਰ ਹੈਦਰਾਬਾਦ 'ਚ ਟੀ. ਡੀ. ਪੀ. ਦਾ ਕਾਫੀ ਸਮਰੱਥਨ ਹੈ।
ਮੱਧ ਪ੍ਰਦੇਸ਼ : ਸਕੂਲ ਵੈਨ ਤੇ ਬੱਸ ਦੀ ਜ਼ੋਰਦਾਰ ਟੱਕਰ 'ਚ 6 ਬੱਚਿਆਂ ਸਣੇ 7 ਦੀ ਮੌਤ
NEXT STORY