ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਵਿਚ ਸੱਤਾਧਾਰੀ ਕਾਂਗਰਸ ਦਾ ਇਕ ਵਿਧਾਇਕ ਸੋਮਵਾਰ ਨੂੰ ਉਸ ਸਮੇਂ ਵਿਵਾਦਾਂ ਵਿਚ ਘਿਰ ਗਿਆ, ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਬਕਰੀਦ ਦੀ ਵਧਾਈ ਦਿੰਦੇ ਹੋਏ ਗਾਂ ਦੀ ਗ੍ਰਾਫਿਕ ਤਸਵੀਰ ਸ਼ਾਮਲ ਕੀਤੀ। ਇਸ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਕਾਂਗਰਸੀ ਵਿਧਾਇਕ ਕੁੰਬਮ ਅਨਿਲ ਕੁਮਾਰ ਰੈੱਡੀ ਨੇ ਬਾਅਦ ਵਿਚ ‘ਅਣਜਾਣੇ ਵਿਚ ਹੋਈ ਗਲਤੀ’ ਲਈ ਮੁਆਫੀ ਮੰਗੀ। ਭਾਜਪਾ ਵਿਧਾਇਕ ਰਾਜਾ ਸਿੰਘ ਨੇ ਰੈੱਡੀ ਵੱਲੋਂ ਬਕਰੀਦ ਦੀ ਵਧਾਈ ’ਚ ਗਾਂ ਦੀ ਤਸਵੀਰ ਦੀ ਵਰਤੋਂ ਕਰਨ ’ਤੇ ਇਤਰਾਜ਼ ਜਤਾਉਂਦਿਆਂ ਦੋਸ਼ ਲਾਇਆ ਕਿ ਜਿੱਥੇ ਵੀ ਕਾਂਗਰਸ ਦੀ ਸਰਕਾਰ ਬਣੀ ਹੈ, ਉੱਥੇ ਹਿੰਦੂਆਂ ਦਾ ਅਪਮਾਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਬਿਜਲੀ ਸਪਲਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਫੇਲ੍ਹ ! ਇੰਜੀਨੀਅਰਜ਼ ਐਸੋਸੀਏਸ਼ਨ ਨੇ CM ਨੂੰ ਲਿਖੀ ਚਿੱਠੀ
ਅਨਿਲ ਕੁਮਾਰ ਰੈੱਡੀ ਨੇ ਬਾਅਦ ਵਿਚ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਪਰੰਪਰਾਵਾਂ ਦਾ ਪਾਲਣ ਕਰਦੇ ਹਨ। ਉਨ੍ਹਾਂ ਕਿਹਾ, ‘ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਲਈ ਮੁਆਫ਼ੀ ਚਾਹੁੰਦਾ ਹਾਂ। ਮੈਂ ਰਾਮ ਭਗਤ ਹਾਂ।’
ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਛੱਡੀ ਵਾਇਨਾਡ ਸੀਟ, ਰਾਏਬਰੇਲੀ ਤੋਂ ਬਣੇ ਰਹਿਣਗੇ ਸਾਂਸਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਚਨਜੰਗਾ ਹਾਦਸਾ: ਡਰਾਈਵਰ ਦੀ ਨਹੀਂ ਸੀ ਕੋਈ ਗਲਤੀ, ਉਸ ਨੂੰ ਲਾਲ ਸਿਗਨਲ ਪਾਰ ਕਰਨ ਦੀ ਸੀ ਮਨਜ਼ੂਰੀ
NEXT STORY