ਤੇਲੰਗਾਨਾ- ਕੋਰੋਨਾ ਵਾਇਰਸ ਦੇ ਇਸ ਦੌਰ 'ਚ ਇਨਸਾਨਾਂ ਦਾ ਅਣਮਨੁੱਖੀ ਚਿਹਰਾ ਵੀ ਦੇਖਣ ਨੂੰ ਮਿਲ ਰਿਹਾ ਹੈ। ਤੇਲੰਗਾਨਾ 'ਚ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 4 ਬੇਟੇ ਆਪਣੀ ਮਾਂ ਨੂੰ ਮਰਨ ਲਈ ਖੇਤ 'ਚ ਛੱਡ ਗਏ। ਸੂਬੇ 'ਚ ਇਕ 82 ਸਾਲਾ ਬਜ਼ੁਰਗ ਬੀਬੀ ਨੂੰ ਕੋਰੋਨਾ ਹੋ ਗਿਆ, ਜਦੋਂ ਉਸ ਦੇ ਚਾਰ ਬੇਟਿਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਘਬਰਾ ਗਏ। ਚਾਰੇ ਬੇਟਿਆਂ ਨੇ ਬੀਬੀ ਨੂੰ ਘਰ ਦੇ ਬਾਹਰ ਇਕ ਖੇਤ 'ਚ ਵੱਖ-ਵੱਖ ਛੱਪਰ 'ਚ ਰਹਿਣ ਲਈ ਮਜ਼ਬੂਰ ਕਰ ਦਿੱਤਾ।
ਜਦੋਂ ਬੇਟਿਆਂ ਨੂੰ ਇੰਨੇ 'ਤੇ ਵੀ ਚੈਨ ਨਹੀਂ ਮਿਲਿਆ ਤਾਂ ਉਹ ਬਜ਼ੁਰਗ ਬੀਬੀ ਨੂੰ ਵਾਰੰਗਲ 'ਚ ਛੱਡ ਕੇ ਉੱਥੋਂ ਚੱਲੇ ਗਏ। ਬੀਬੀ ਬਿਨਾਂ ਵਾਕਰ ਦੇ ਚੱਲ ਵੀ ਨਹੀਂ ਪਾਉਂਦੀ ਹੈ, ਫਿਰ ਵੀ ਚਾਰਾਂ ਨੇ ਉਸ ਨੂੰ ਇਸੇ ਤਰ੍ਹਾਂ ਲਾਚਾਰ ਹਾਲਤ 'ਚ ਛੱਡ ਦਿੱਤਾ। ਚਾਰੇ ਬੇਟਿਆਂ ਨੇ ਬੀਬੀ ਨੂੰ ਵੇਲਰੂ ਮੰਡਲ ਦੇ ਪੀਚਾਰਾ ਪਿੰਡ 'ਚ ਖੇਤ 'ਚ ਬਣੇ ਖੂਹ ਕੋਲ ਛੱਡ ਦਿੱਤਾ। ਬੇਟਿਆਂ ਤੋਂ ਇਲਾਵਾ ਬੀਬੀ ਦੀ ਦੀ ਇਕ ਧੀ ਵੀ ਹੈ। ਜਦੋਂ ਉਸ ਨੂੰ ਭਰਾਵਾਂ ਦੇ ਇਸ ਅਣਮਨੁੱਖੀ ਵਤੀਰੇ ਬਾਰੇ ਪਤਾ ਲੱਗਾ ਤਾਂ ਉਹ ਆਪਣੀ ਬੁੱਢੀ ਮਾਂ ਦੀ ਦੇਖਭਾਲ ਲਈ ਪਿੰਡ ਪਹੁੰਚੀ ਅਤੇ ਉਸ ਨੇ ਆਪਣੀ ਮਾਂ ਨੂੰ ਸੰਭਾਲਿਆ।
14 ਸਤੰਬਰ ਨੂੰ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਸੈਸ਼ਨ
NEXT STORY