ਨਵੀਂ ਦਿੱਲੀ- ਤਪਦੀ ਗਰਮੀ ਦਾ ਇਸ ਸਾਲ ਰਾਜਧਾਨੀ ਦੇ ਲੋਕਾਂ 'ਤੇ ਕਹਿਰ ਜਾਰੀ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਦਿੱਲੀ ਦੇ ਸਫ਼ਦਰਜੰਗ 'ਚ 1 ਮਾਰਚ ਤੋਂ 13 ਜੂਨ ਦਰਮਿਆਨ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਜਾਂ ਉਸ ਤੋਂ ਵੱਧ ਰਿਹਾ, ਜਦੋ ਲਗਭਗ 26 ਦਿਨਾਂ ਤੱਕ ਸੀ। ਦਿੱਲੀ ਦਾ ਇਸ ਤਰ੍ਹਾਂ ਦਾ ਤਾਪਮਾਨ ਪਿਛਲੇ 10 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਿਸ 'ਚ ਸਭ ਤੋਂ ਵੱਧ ਤਾਪਮਾਨ ਦੇ ਦਿਨਾਂ ਦੀ ਗਿਣਤੀ ਵੱਧ ਰਹੀ। ਇਸ ਤੋਂ ਪਹਿਲਾਂ ਸਫਦਰਜੰਗ 'ਚ 2012 'ਚ ਵੀ ਕੁਝ ਇਸ ਤਰ੍ਹਾਂ ਗਰਮੀ ਦਾ ਕਹਿਰ ਰਿਹਾ ਸੀ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਸਫ਼ਦਰਜੰਗ ਲਈ ਮਾਰਚ, ਅਪ੍ਰੈਲ, ਮਈ ਅਤੇ ਜੂਨ ਲਈ ਆਮ ਤਾਪਮਾਨ 29.6, 36.3, 39.5 ਅਤੇ 39.2 ਡਿਗਰੀ ਸੈਲਸੀਅਸ ਹੈ। ਆਈ.ਐੱਮ.ਡੀ. ਅਧਿਕਾਰੀ ਨੇ ਕਿਹਾ ਕਿ 40 ਡਿਗਰੀ ਸੈਲਸੀਅਸ ਤੋਂ ਉੱਪਰ ਦਾ ਤਾਪਮਾਨ ਰਾਜਧਾਨੀ 'ਚ ਪਰੇਸ਼ਾਨੀ ਵਧਾਉਂਦਾ ਹੈ। ਇਕ ਮਾਰਚ ਤੋਂ 30 ਜੂਨ ਦਰਮਿਆਨ ਜਦੋਂ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਉਸ ਤੋਂ ਵੱਧ ਹੈ।
ਵਿਭਾਗ ਨੇ ਦੱਸਿਆ ਕਿ ਸਾਲ 2010 ਦੀਆਂ ਗਰਮੀਆਂ 'ਚ ਅਜਿਹੇ ਦਿਨਾਂ ਦੀ ਗਿਣਤੀ ਸਭ ਤੋਂ ਵੱਧ 35 ਦਿਨ ਦੇਖੀ ਗਈ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ.ਕੇ. ਜੇਨਾਮਣੀ ਨੇ ਕਿਹਾ ਕਿ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ 'ਚ ਸਾਲ 2022 ਦੀ ਗਰਮੀ ਕਾਫ਼ੀ ਵਧੀ, ਫਿਰ ਫਰਵਰੀ ਦੇ ਅੰਤਿਮ ਹਫ਼ਤੇ ਤੋਂ 20 ਮਈ ਤੱਕ ਕੋਈ ਮੀਂਹ ਨਾ ਪੈਣਾ ਵੀ ਇਸ ਗਰਮੀ ਦਾ ਮੁੱਖ ਕਾਰਨ ਰਿਹਾ। ਸਫ਼ਦਰਜੰਗ 'ਚ ਵੱਧ ਤੋਂ ਵੱਧ ਤਾਪਮਾਨ 3 ਜੂਨ ਤੋਂ 42 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਹਾਲਾਂਕਿ ਹੁਣ ਦਿੱਲੀ 'ਚ 16-17 ਜੂਨ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। 16 ਜੂਨ ਤੋਂ ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰ ਪੱਛਮੀ ਅਤੇ ਮੱਧ ਭਾਰਤ ਤੋਂ ਲੂ ਦੇ ਰੁਕਣ ਦਾ ਅਨੁਮਾਨ ਹੈ ਅਤੇ ਇਸ ਹਫ਼ਤੇ ਤੋਂ ਪ੍ਰੀ-ਮਾਨਸੂਨ ਮੀਂਹ ਦੀ ਉਮੀਦ ਹੈ।
ਮਾਰੇ ਗਏ ਅੱਤਵਾਦੀ ਕਰਨਾ ਚਾਹੁੰਦੇ ਸਨ ਅਮਰਨਾਥ ਯਾਤਰਾ 'ਤੇ ਹਮਲਾ
NEXT STORY