ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਤਿੰਨ ਅੱਤਵਾਦੀਆਂ 'ਚੋਂ 2 ਮੁਕਾਬਲੇ 'ਚ ਮਾਰੇ ਗਏ ਹਨ, ਜੋ ਪਾਕਿਸਤਾਨ ਸਥਿਤ ਆਪਣੇ ਆਕਾਵਾਂ ਦੇ ਕਹਿਣ 'ਤੇ ਆਉਣ ਵਾਲੀ ਅਮਰਨਾਥ ਯਾਤਰਾ ਦੌਰਾਨ ਹਮਲਾ ਕਰਨਾ ਚਾਹੁੰਦੇ ਸਨ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਆਉਣ ਵਾਲੀ 30 ਜੂਨ ਨੂੰ 43 ਦਿਨਾਂ ਦੀ ਅਮਰਨਾਨਥ ਯਾਤਰਾ ਸ਼ੁਰੂ ਹੋਣ ਵਾਲੀ ਹੈ। ਪੁਲਸ ਨੇ ਕਿਹਾ ਕਿ ਸੋਮਵਾਰ ਰਾਤ ਸ਼੍ਰੀਨਗਰ ਦੇ ਬੇਮਿਨਾ ਇਲਾਕੇ 'ਚ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਚਲਾਈ ਗਈ ਮੁਹਿੰਮ 'ਚ ਪਾਕਿਸਤਾਨੀ ਅਤੇ ਅਨੰਤਨਾਗ 'ਚ ਪਹਿਲਗਾਮ ਵਾਸੀ ਐੱਲ.ਈ.ਟੀ. ਦਾ ਇਕ ਸਥਾਨਕ ਅੱਤਵਾਦੀ ਆਦਿਲ ਹੁਸੈਨ ਮੀਰ ਮਾਰਿਆ ਗਿਆ। ਮੁਕਾਬਲੇ ਦੌਰਾਨ ਇਕ ਪੁਲਸ ਕਰਮੀ ਵੀ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੀਨਗਰ: ਮੁੱਠਭੇੜ 'ਚ ਇਕ ਪਾਕਿਸਤਾਨੀ ਸਮੇਤ 2 ਅੱਤਵਾਦੀ ਹਲਾਕ
ਪੁਲਸ ਨੇ ਕਿਹਾ ਦੋਵੇਂ ਅੱਤਵਾਦੀ ਇਕ ਹੀ ਅੱਤਵਾਦੀ ਸਮੂਹ ਦਾ ਹਿੱਸਾ ਸਨ। ਜੋ 6 ਜੂਨ ਨੂੰ ਸੋਪੋਰ ਦੇ ਇਕ ਜੰਗਲਾਤ ਖੇਤਰ 'ਚੋਂ ਇਕ ਮੁਕਾਬਲੇ ਦੌਰਾਨ ਦੌੜ ਗਿਆ ਸੀ। ਮੁਕਾਬਲੇ 'ਚ ਲਾਹੌਰ ਦੇ ਹੰਜਾਲਾ ਦਾ ਇਕ ਅੱਤਵਾਦੀ ਮਾਰਿਆ ਗਿਆ ਸੀ। ਪੁਲਸ ਨੇ ਕਿਹਾ ਕਿ ਤਿੰਨ ਅੱਤਵਾਦੀਆਂ 'ਚੋਂ 2 ਪਾਕਿਸਤਾਨੀ ਅਤੇ ਇਕ ਸਥਾਨਕ ਹੈ, ਜੋ ਪਾਕਿਸਤਾਨ 'ਚ 2018 ਤੋਂ ਅਮਰਨਾਥ ਯਾਤਰਾ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਸ ਦੇ ਇੰਸੈਪਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਆਦਿਲ 2018 'ਚ ਵਾਹਗਾ ਤੋਂ ਪਾਕਿਸਤਾਨ ਗਿਆ ਸੀ। ਸ਼੍ਰੀਨਗਰ 'ਚ ਮੁਕਾਬਲੇ ਵਾਲੀ ਥਾਂ ਤੋਂ 2 ਏ.ਕੇ.-47 ਰਾਈਫ਼ਲਾਂ, 10 ਮੈਗਜ਼ੀਨ, ਜ਼ਿੰਦਾ ਕਾਰਤੂਸ, ਵਾਈ-ਐੱਸ.ਐੱਮ.ਐੱਸ. ਡਿਵਾਈਸ, ਮੈਟ੍ਰਿਕਸ ਸ਼ੀਟ, ਪਾਕਿਸਤਾਨੀ ਦਵਾਈਆਂ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਕੋਰੋਨਾ ਮਹਾਮਾਰੀ ਦੇ 2 ਸਾਲ ਦੇ ਵਕਫ਼ੇ ਤੋਂ ਬਾਅਦ ਅਮਰਨਾਥ ਯਾਤਰਾ ਇਸ ਸਾਲ 30 ਜੂਨ ਤੋਂ ਸ਼ੁਰੂ ਹੋਵੇਗੀ। ਸਰਕਾਰ ਨੂੰ ਉਮੀਦ ਹੈ ਕਿ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਬਹੁਤ ਵੱਧ ਹੋਵੇਗੀ। ਇਸ ਵਾਰ ਸਾਲਾਨਾ ਅਮਰਨਾਥ ਯਾਤਰਾ 'ਚ 6 ਤੋਂ 8 ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼ਿਮਲਾ ’ਚ ਪਾਣੀ ਦੀ ਕਿੱਲਤ; ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ, ਸੜਕਾਂ ’ਤੇ ਉਤਰੇ
NEXT STORY