ਇੰਦੌਰ– ਕੋਵਿਡ-19 ਦੇ ਵਧਦੇ ਕਹਿਰ ਦੇ ਬਾਵਜੂਦ ਇੱਥੇ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਤੋਂ ਪਰਹੇਜ ਕਰਨ ਵਾਲੇ 258 ਲੋਕਾਂ ਨੂੰ ਪਿਛਲੇ ਪੰਜ ਦਿਨਾਂ ’ਚ ਜੇਲ ਦੀ ਹਵਾ ਖਾਣੀ ਪਈ ਹੈ। ਜੇਲ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਜੇਲ ਦੇ ਪ੍ਰਧਾਨ ਰਾਕੇਸ਼ ਕੁਮਾਰ ਭਾਂਗਰੇ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ’ਤੇ ਸਨੇਹਲਤਾਗੰਜ ਖੇਤਰ ’ਚ ਇਕ ਕਮਿਊਨਿਟੀ ਦੇ ਗੈਸਟ ਹਾਊਸ ਨੂੰ ਅਸਥਾਈ ਜੇਲ ਬਣਾਇਆ ਗਿਆ ਹੈ।
ਇਸ ਜੇਲ ’ਚ ਇਕ ਸਮੇਂ ’ਚ 300 ਲੋਕਾਂ ਨੂੰ ਰੱਖਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 5 ਦਿਨਾਂ ਦੇ ਅੰਦਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕੁੱਲ 258 ਲੋਕਾਂ ਨੂੰ ਸੀ. ਆਰ. ਪੀ. ਸੀ. ਦੀ ਧਾਰਾ 151 (ਗੰਭੀਰ ਅਪਰਾਧ ਘਟਣ ਤੋਂ ਰੋਕਣ ਲਈ ਕੀਤੀ ਜਾਣ ਵਾਲੀ ਸਾਵਧਾਨੀ ਦੇ ਤੌਰ ’ਤੇ ਗ੍ਰਿਫਤਾਰੀ) ਦੇ ਤਹਿਤ ਅਸਥਾਈ ਜੇਲ ਲਿਆਂਦਾ ਗਿਆ ਹੈ। ਇਹ ਲੋਕ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਪਹਿਨੇ ਘੁੰਮ ਰਹੇ ਸਨ।
ਭਾਂਗਰੇ ਨੇ ਦੱਸਿਆ ਕਿ ਮਾਸਕ ਤੋਂ ਪਰਹੇਜ ਕਰਨ ’ਤੇ ਅਸਥਾਈ ਜੇਲ ਪੁੱਜਣ ਵਾਲੇ ਲੋਕਾਂ ਨੂੰ ਆਮ ਤੌਰ ’ਤੇ ਤਿੰਨ ਘੰਟੇ ਬਾਅਦ ਰਿਹਾਅ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਤੋਂ ਮੁਚੱਲਕਾ ਭਰਵਾਇਆ ਜਾ ਰਿਹਾ ਹੈ ਕਿ ਅੱਗੇ ਤੋਂ ਉਹ ਕੋਵਿਡ-19 ਤੋਂ ਬਚਾਅ ਦੇ ਸਾਰੇ ਦਿਸ਼ਾ-ਨਿਰਦੇਸ਼ ਮੰਨਣਗੇ।
PM ਮੋਦੀ ਅੱਜ ਸ਼ਾਮ 7 ਵਜੇ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ਪੇ ਚਰਚਾ’
NEXT STORY