ਛਤਰਪਤੀ ਸੰਭਾਜੀ ਨਗਰ, (ਭਾਸ਼ਾ)- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ’ਚ ਸ਼ੁੱਕਰਵਾਰ ਨੂੰ ਮੁਸਲਮਾਨਾਂ ਦਾ ਇਕ ਸਮੂਹ ਥਾਣੇ ਦੇ ਬਾਹਰ ਇਕੱਠਾ ਹੋ ਗਿਆ ਅਤੇ ਪੈਗੰਬਰ ਮੁਹੰਮਦ ਬਾਰੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਇਕ ਹਿੰਦੂ ਧਾਰਮਿਕ ਨੇਤਾ ਖਿਲਾਫ ਕਾਰਵਾਈ ਦੀ ਮੰਗ ਕੀਤੀ, ਜਿਸ ਤੋਂ ਬਾਅਦ ਤਣਾਅ ਪੈਦਾ ਹੋ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਮੁਸਲਮਾਨਾਂ ਦਾ ਇਕ ਵੱਡਾ ਸਮੂਹ ਸਿਟੀ ਚੌਕ ਥਾਣੇ ਦੇ ਬਾਹਰ ਇਕੱਠਾ ਹੋ ਗਿਆ ਅਤੇ ਰਾਮਗਿਰੀ ਮਹਾਰਾਜ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਪੈਗੰਬਰ ਮੁਹੰਮਦ ਅਤੇ ਇਸਲਾਮ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਪੁਲਸ ਨੇ ਸਮੂਹ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
ਇਸ ਦਰਮਿਆਨ ਰਾਮਗਿਰੀ ਮਹਾਰਾਜ ਨੇ ਆਪਣੇ ਬਿਆਨ ’ਤੇ ਉੱਠੇ ਵਿਵਾਦ ’ਤੇ ਇਕ ਮਰਾਠੀ ਨਿਊਜ਼ ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਹਿੰਦੂਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਮੈਂ ਜੋ ਕਹਿਣਾ ਸੀ, ਮੈਂ ਕਹਿ ਦਿੱਤਾ। ਮੈਂ ਇਸ ’ਤੇ ਕਾਇਮ ਹਾਂ ਅਤੇ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਹਾਂ।
ਸ਼ਿਮਲਾ : ਰਾਮਪੁਰ ਦੇ ਤਕਲੇਚ 'ਚ ਫਟਿਆ ਬੱਦਲ, ਆਵਾਜਾਈ ਤੇ ਬਿਜਲੀ ਸਪਲਾਈ ਠੱਪ
NEXT STORY