ਜੈਪੁਰ- ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇਕ ਸੋਗ ਸਭਾ ਦੌਰਾਨ ਟੈਂਟ 'ਤੇ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ। ਇਸ ਹਾਦਸੇ 'ਚ ਕਰੰਟ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ 8 ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ। ਇਹ ਘਟਨਾ ਬਾਲੋਤਰਾ ਜ਼ਿਲ੍ਹੇ 'ਚ ਪਚਪਦਰਾ ਤਹਿਸੀਲ ਦੇ ਉਮਰਲਾਈ ਪਿੰਡ 'ਚ ਵਾਪਰੀ। ਇਕ ਘਰ 'ਚ 40 ਤੋਂ ਵੱਧ ਪਿੰਡ ਵਾਸੀ ਸੋਗ ਸਭਾ ਲਈ ਘਰ 'ਚ ਇਕੱਠੇ ਹੋਏ ਸਨ। ਕਲਿਆਣਪੁਰ ਦੇ ਸਾਬਕਾ ਪ੍ਰਧਾਨ ਹਰੀਸਿੰਘ ਨੇ ਦੱਸਿਆ,''ਟੈਂਟ ਦੇ ਠੀਕ ਉੱਪਰੋਂ ਲੰਘ ਰਹੀ ਤਾਰ ਅਚਾਨਕ ਡਿੱਗ ਗਈ। ਲੋਹੇ ਦੇ ਖੰਭਿਆਂ 'ਚ ਕਰੰਟ ਆ ਗਿਆ ਅਤੇ ਲੋਕ ਘਬਰਾ ਕੇ ਦੌੜਣ ਲੱਗੇ। ਘੱਟੋ-ਘੱਟ 10 ਲੋਕ ਕਰੰਟ ਦੀ ਲਪੇਟ 'ਚ ਆ ਗਏ।''
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਰਿਸ਼ਤੇਦਾਰਾਂ ਅਤੇ ਰਾਹਗੀਰਾਂ ਨੇ ਜ਼ਖੀਆਂ ਨੂੰ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਰਾਹੀਂ ਕਰੀਬ 20 ਕਿਲੋਮੀਟਰ ਦੂਰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਮਰਲਾਈ ਵਾਸੀ ਅਮਰਾਰਾਮ (70) ਅਤੇ ਕਨਾਨਾ ਪਿੰਡ ਵਾਸੀ ਹਰਮਲਰਾਮ (35) ਨੂੰ ਮ੍ਰਿਤਕ ਐਲਾਨ ਦਿੱਤਾ। ਤਹਿਸੀਲਦਾਰ ਗੋਪੀ ਕਿਸ਼ਨ ਪਾਲੀਵਾਲ ਨੇ ਦੱਸਿਆ ਕਿ ਇਸ ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੋਰ 8 ਜ਼ਖ਼ਮੀ ਹਨ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 8 ਜ਼ਖ਼ਮੀ 30 ਤੋਂ 60 ਫੀਸਦੀ ਤੱਕ ਸੜ ਗਏ ਹਨ ਅਤੇ ਉਨ੍ਹਾਂ ਦਾ ਆਈਸੀਯੂ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਇਹ ਸਾਰੇ 25 ਤੋਂ 55 ਸਾਲ ਦੀ ਉਮਰ ਦੇ ਪੁਰਸ਼ ਹਨ। ਪੁਲਸ ਨੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ ਅਤੇ ਹਾਦਸੇ ਤੋਂ ਬਾਅਦ ਇਲਾਕੇ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ, ਜਿਸ ਨੂੰ ਮੁਰੰਮਤ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਲਈ ਜਾਸੂਸੀ ਕਰਨ ਵਾਲਿਆਂ ਨੂੰ ਰਾਕੇਸ਼ ਟਿਕੈਤ ਨੇ ਦੱਸਿਆ ਸਭ ਤੋਂ ਵੱਡਾ ਗੱਦਾਰ
NEXT STORY