ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਮਾਰ ਚਾਰੇ ਪਾਸੇ ਪੈ ਰਹੀ ਹੈ। ਇੱਕ ਪਾਸੇ ਹਰ ਦਿਨ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੋਵਿਡ-19 ਮਰੀਜ਼ ਸਾਹਮਣੇ ਆ ਰਹੇ ਹਨ। ਉਥੇ ਹੀ, ਦੂਜੇ ਪਾਸੇ ਇਹ ਅਰਥ ਵਿਵਸਥਾ 'ਤੇ ਡੂੰਘੀ ਸੱਟ ਮਾਰ ਰਿਹਾ ਹੈ। ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਕਾਬੂ ਕਰਣ ਲਈ ਜ਼ਿਆਦਾਤਰ ਸੂਬਿਆਂ ਵਿੱਚ ਲਾਕਡਾਊਨ ਜਾਂ ਕਰਫਿਊ ਵਰਗੇ ਉਪਾਅ ਕੀਤੇ ਗਏ ਹਨ। ਇਸ ਨਾਲ ਆਰਥਿਕ ਗਤੀਵਿਧੀਆਂ ਰੁੱਕ ਗਈਆਂ ਹਨ। ਉਥੇ ਹੀ, ਲੋਕ ਇਨਫੈਕਸ਼ਨ ਦੇ ਡਰੋਂ ਘਰਾਂ ਵਿੱਚ ਹੀ ਬੈਠਣ ਨੂੰ ਮਜ਼ਬੂਰ ਹਨ। ਲੋਕਾਂ ਦੇ ਕਿਤੇ ਨਹੀਂ ਆਉਣ-ਜਾਣ ਕਾਰਨ ਜਿੱਥੇ ਰੇਲਵੇ ਨੇ ਕਈ ਸਪੈਸ਼ਲ ਟਰੇਨਾਂ ਰੱਦ ਕਰ ਦਿੱਤੀਆਂ ਹਨ ਤਾਂ ਹਵਾਈ ਸੇਵਾਵਾਂ 'ਤੇ ਵੀ ਇਸ ਦਾ ਅਸਰ ਨਜ਼ਰ ਆ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ 17 ਮਈ 2021 ਦੀ ਅੱਧੀ ਰਾਤ ਤੋਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦਾ ਟਰਮਿਨਲ-2 ਅਸਥਾਈ ਤੌਰ 'ਤੇ ਬੰਦ ਰਹੇਗਾ।
ਇਹ ਵੀ ਪੜ੍ਹੋ- Zydus ਦੀ ਦਵਾਈ Virafin ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦੈ, ਜਾਣੋ ਕੀਮਤ
ਸਿਰਫ ਟਰਮਿਨਲ-3 ਤੋਂ ਕੀਤਾ ਜਾਵੇਗਾ ਉਡਾਣਾਂ ਦਾ ਸੰਚਾਲਨ
ਮੰਤਰਾਲਾ ਮੁਤਾਬਕ, ਪਿਛਲੇ ਕੁੱਝ ਹਫਤਿਆਂ ਦੌਰਾਨ ਨਿੱਤ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 2.2 ਲੱਖ ਤੋਂ ਘੱਟ ਕੇ ਲੱਗਭੱਗ 75,000 ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅੰਤਰਰਾਸ਼ਟਰੀ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਇਆ ਹੈ। ਫਲਾਈਟ ਦਾ ਸੰਚਾਲਨ ਸਿਰਫ ਦਿੱਲੀ ਹਵਾਈ ਅੱਡੇ ਦੇ ਟਰਮਿਨਲ-3 ਤੋਂ ਜਾਰੀ ਰਹੇਗਾ। ਡਾਇਲ (DIAL) ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਗੋਏਅਰ ਅਤੇ ਇੰਡੀਗੋ ਏਅਰਲਾਇੰਸ ਆਪਣੇ ਪਰਿਚਾਲਨ ਨੂੰ ਟੀ-3 ਵਿੱਚ ਟਰਾਂਸਫਰ ਕਰ ਦੇਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਉਤਰਾਖੰਡ 'ਚ ਬੱਦਲ ਫਟਣ ਨਾਲ ਤਬਾਹੀ, ਮਲਬੇ ਨਾਲ ਭਰਿਆ ਇਲਾਕਾ
NEXT STORY