ਨਵੀਂ ਦਿੱਲੀ - ਉੱਤਰੀ ਭਾਰਤ ਵਿੱਚ ਭਿਆਨਕ ਗਰਮੀ ਦਰਮਿਆਨ ਨੋਇਡਾ ਹਾਈ ਰਾਈਜ਼ ਵਿੱਚ ਇੱਕ ਫਲੈਟ ਵਿੱਚ ਏਸੀ ਬਲਾਸਟ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਸੈਕਟਰ 100 'ਚ ਸਥਿਤ ਲੋਟਸ ਬਲੂਬਰਡ ਸੋਸਾਇਟੀ 'ਚ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। ਸੋਸਾਇਟੀ 'ਚ ਸਥਿਤ ਇਕ ਫਲੈਟ 'ਚ ਏ.ਸੀ. 'ਚ ਧਮਾਕਾ ਹੋਣ ਤੋਂ ਬਾਅਦ ਪੂਰਾ ਫਲੈਟ ਅੱਗ ਦੀ ਲਪੇਟ 'ਚ ਆ ਗਿਆ। ਜਲਦੀ ਹੀ ਇਹ ਅੱਗ ਹੋਰ ਫਲੈਟਾਂ 'ਚ ਵੀ ਫੈਲ ਗਈ ਅਤੇ ਇਸ ਦੇ ਨਾਲ ਹੀ ਅੱਗ ਦੇ ਧੂੰਏਂ ਕਾਰਨ ਆਸਪਾਸ ਦੀਆਂ ਬਿਲਡਿੰਗ ਵੀ ਨੁਕਸਾਨੀਆਂ ਗਈਆਂ ਹਨ| ਬਿਲਡਿੰਗ ਦਾ 10ਵੀਂ ਮੰਜ਼ਿਲ ਦੇ ਫਲੈਟ ਵਿੱਚ ਲੱਗੀ ਅੱਗ ਕਾਰਨ ਆਸਪਾਸ ਫਲੈਟਾਂ ਵਿਚ ਰਹਿ ਰਹੇ ਦੇ ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਪੁਲਸ ਦੇ ਬੁਲਾਰੇ ਨੇ ਕਿਹਾ, “ਫਾਇਰ ਸੇਫਟੀ ਅਧਿਕਾਰੀਆਂ ਨੇ ਅੱਗ ਬੁਝਾ ਦਿੱਤੀ ਹੈ।” ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਸੁਸਾਇਟੀ ਦੇ ਇੱਕ ਰਿਹਾਇਸ਼ੀ ਟਾਵਰ ਵਿੱਚ ਇੱਕ ਅਪਾਰਟਮੈਂਟ ਤੋਂ ਭਾਰੀ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : Bank Holidays: ਜੂਨ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਤੋਂ ਨਾਂਹ, ਹੁਣ CM ਕੇਜਰੀਵਾਲ ਨੇ ਰਾਊਜ ਐਵੇਨਿਊ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
NEXT STORY