ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਐਤਵਾਰ ਦੇਰ ਰਾਤ ਇੱਕ ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗ ਗਈ, ਜੋ ਉੱਪਰਲੀ ਬਿਲਡਿੰਗ ਵਿੱਚ ਤੇਜ਼ੀ ਨਾਲ ਫੈਲ ਗਈ। ਇਸ ਘਟਨਾ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ 4 ਗੈਸ ਸਿਲੰਡਰ ਫਟ ਗਏ, ਜਿਸ ਨਾਲ ਅੱਗ ਹੋਰ ਭੜਕ ਗਈ।
ਮੁਰਾਦਾਬਾਦ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਜੁਨੈਦ ਅੰਸਾਰੀ ਨੇ ਦੱਸਿਆ, "ਕੁੱਲ 7 ਮਰੀਜ਼ਾਂ ਨੂੰ ਲਿਆਂਦਾ ਗਿਆ। ਉਨ੍ਹਾਂ ਵਿੱਚੋਂ ਇੱਕ 56 ਸਾਲਾ ਮਾਇਆ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ... ਬਾਕੀ ਮਰੀਜ਼ਾਂ ਦੀ ਹਾਲਤ ਸਥਿਰ ਹੈ...।" ਅੱਗ ਬੁਝਾਊ ਵਿਭਾਗ ਨੂੰ ਦੇਰ ਰਾਤ 1.20 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਕਈ ਫਾਇਰ ਇੰਜਣ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ : ਭਾਰਤ-ਚੀਨ ਵਿਚਾਲੇ ਡਾਇਰੈਕਟ ਫਲਾਈਟ ਮੁੜ ਸ਼ੁਰੂ, ਕੋਲਕਾਤਾ ਤੋਂ Indigo ਦੇ ਜਹਾਜ਼ ਨੇ ਗੁਆਂਗਜ਼ੂ ਲਈ ਭਰੀ ਉਡਾਣ
ਮੁਰਾਦਾਬਾਦ ਦੇ ਮੁੱਖ ਫਾਇਰ ਅਫ਼ਸਰ ਰਾਜੀਵ ਕੁਮਾਰ ਪਾਂਡੇ ਨੇ ਕਿਹਾ, "ਸਾਨੂੰ ਦੇਰ ਰਾਤ 1.20 ਵਜੇ ਦੇ ਕਰੀਬ ਕਲਾਰਕਸ ਇਨ ਹੋਟਲ ਦੇ ਸਾਹਮਣੇ ਇੱਕ ਰੈਸਟੋਰੈਂਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਸ਼ੁਰੂ ਵਿੱਚ ਦੋ ਫਾਇਰ ਟੈਂਡਰ ਭੇਜੇ ਗਏ ਸਨ, ਪਰ 4 ਸਿਲੰਡਰ ਫਟਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।" ਸੱਤ ਫਾਇਰ ਇੰਜਣ ਮੌਕੇ 'ਤੇ ਮੌਜੂਦ ਸਨ ਅਤੇ ਹੋਰਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ।"
ਇਹ ਵੀ ਪੜ੍ਹੋ : ਅਮਰੀਕਾ-ਚੀਨ ਦੀ ਵਪਾਰ ਜੰਗ ਖਤਮ! ਦੋਵਾਂ ਦੇਸ਼ਾਂ ਵਿਚਾਲੇ ਬਣੀ Trade Framework 'ਤੇ ਸਹਿਮਤੀ
ਉੱਪਰਲੀ ਮੰਜ਼ਿਲ 'ਤੇ ਫਸੇ ਲੋਕਾਂ ਨੂੰ ਮੁਸ਼ਕਲ ਨਾਲ ਸੁਰੱਖਿਆਤ ਬਾਹਰ ਕੱਢਿਆ ਗਿਆ
ਫਾਇਰ ਅਫਸਰ ਨੇ ਦੱਸਿਆ ਕਿ ਕਈ ਲੋਕ ਉੱਪਰਲੀ ਮੰਜ਼ਿਲ 'ਤੇ ਫਸੇ ਹੋਏ ਸਨ ਅਤੇ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਗਿਆ। ਉਨ੍ਹਾਂ ਕਿਹਾ, "ਅਸੀਂ ਲਗਭਗ 16 ਲੋਕਾਂ ਨੂੰ ਸੁਰੱਖਿਅਤ ਬਚਾਇਆ, ਜਿਨ੍ਹਾਂ ਵਿੱਚ ਚਾਰ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ।" ਉਨ੍ਹਾਂ ਅੱਗੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਚੀਨ ਵਿਚਾਲੇ ਡਾਇਰੈਕਟ ਫਲਾਈਟ ਮੁੜ ਸ਼ੁਰੂ, ਕੋਲਕਾਤਾ ਤੋਂ Indigo ਦੇ ਜਹਾਜ਼ ਨੇ ਗੁਆਂਗਜ਼ੂ ਲਈ ਭਰੀ ਉਡਾਣ
NEXT STORY