ਸ਼੍ਰੀਨਗਰ (ਮਜੀਦ, ਏਜੰਸੀਆਂ)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ਨੀਵਾਰ ਚੌਕਸ ਕੀਤਾ ਕਿ ਸਾਨੂੰ ਸ਼ਰਾਰਤੀ ਤੱਤਾਂ ਨੂੰ ਪੁਲਵਾਮਾ ਅੱਤਵਾਦੀ ਹਮਲੇ ਦੀ ਵਰਤੋਂ ਲੋਕਾਂ ਨੂੰ ਸਤਾਉਣ ਜਾਂ ਪ੍ਰੇਸ਼ਾਨ ਕਰਨ ਦੇ ਬਹਾਨੇ ਦੇ ਰੂਪ ਵਿਚ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸੀ. ਆਰ. ਪੀ. ਐੱਫ. ਦੇ ਮੁਲਾਜ਼ਮਾਂ ਦੀ ਮੌਤ ਦੇ ਦਰਦ ਨੂੰ ਇਸ ਤਰ੍ਹਾਂ ਦੀਆਂ ਸ਼ੈਤਾਨੀ ਯੋਜਨਾਵਾਂ ਨੂੰ ਕਾਮਯਾਬ ਕਰਨ ਲਈ ਨਹੀਂ ਵਰਤਿਆ ਜਾਣ ਦੇਣਾ ਚਾਹੀਦਾ।
ਮਹਿਬੂਬਾ ਨੇ ਟਵਿਟਰ ’ਤੇ ਕਿਹਾ ਕਿ ਅਸੀਂ ਦਰਦ ਤੇ ਗੁੱਸੇ ਨੂੰ ਸਮਝਦੇ ਹਾਂ ਪਰ ਸਾਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਤਾਉਣ ਜਾਂ ਪ੍ਰੇਸ਼ਾਨ ਕਰਨ ਲਈ ਸ਼ਰਾਰਤੀ ਤੱਤਾਂ ਨੂੰ ਇਕ ਬਹਾਨੇ ਦੇ ਰੂਪ ਵਿਚ ਵਰਤੇ ਜਾਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਨੂੰ ਕਿਸੇ ਹੋਰ ਦੇ ਕਾਰੇ ਨੂੰ ਕਿਉਂ ਸਹਿਣਾ ਚਾਹੀਦਾ ਹੈ? ਸਾਨੂੰ ਇਕਜੁੱਟ ਹੋਣ ਦੀ ਲੋੜ ਹੈ।
ਬੰਦੂਕ ਦੀ ਨੋਕ ’ਤੇ ਭਾਜਪਾ ਆਗੂ ਦੀ ਬੇਟੀ ਅਗਵਾ
NEXT STORY