ਇੰਟਰਨੈਸ਼ਨਲ ਡੈਸਕ : ਭਾਰਤ ਦੇ ਮੋਸਟ ਵਾਂਟੇਡ ਅਲਕਾਇਦਾ ਅੱਤਵਾਦੀ ਇਕਰਾਮੁਲ ਹੱਕ ਉਰਫ ਅਬੂ ਤਲਹਾ ਨੂੰ ਉਸ ਦੀ ਪਤਨੀ ਫਾਰੀਆ ਅਫਰੀਨ ਸਮੇਤ ਬੰਗਲਾਦੇਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬੂ ਤਲਹਾ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸ 'ਤੇ ਘੱਟੋ-ਘੱਟ 10 ਕੇਸ ਦਰਜ ਹਨ। ਅੱਤਵਾਦੀ ਬਾਰੇ ਪੁੱਛਗਿੱਛ ਕਰਨ 'ਤੇ ਜਾਸੂਸਾਂ ਨੂੰ ਪਤਾ ਲੱਗਾ ਕਿ ਇਹ ਇਕਰਾਮੁਲ ਹੱਕ ਹੈ ਤੇ ਉਸ ਦੀ ਪਤਨੀ ਕੋਲ ਵੀ ਭਾਰਤੀ ਪਾਸਪੋਰਟ ਸੀ ਪਰ ਅਲਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ (AQIS) ਦਾ ਆਗੂ ਇਕਰਾਮੁਲ ਹੱਕ ਉਰਫ ਅਬੂ ਤਲਹਾ ਅਤੇ ਉਸ ਦੀ ਪਤਨੀ ਫਰੀਹਾ ਅਫਰੀਨ ਅਨੀਕਾ ਬੰਗਲਾਦੇਸ਼ੀ ਨਾਗਰਿਕ ਹਨ।
ਇਹ ਵੀ ਪੜ੍ਹੋ : ਹਾਲੀਵੁੱਡ ਐਕਟ੍ਰੈੱਸ ਗਿਗੀ ਹਦੀਦ ਗ੍ਰਿਫ਼ਤਾਰ, ਏਅਰਪੋਰਟ 'ਤੇ ਬੈਗ 'ਚੋਂ ਬਰਾਮਦ ਹੋਇਆ ਗਾਂਜਾ
ਸੂਤਰਾਂ ਮੁਤਾਬਕ ਜਾਂਚ ਦੌਰਾਨ ਜਾਸੂਸਾਂ ਨੂੰ ਪਤਾ ਲੱਗਾ ਕਿ ਅਫਰੀਨ ਉਰਫ਼ ਮਰੀਅਮ ਖਾਤੂਨ ਦਾ ਪਿਤਾ ਨੰਨੂ ਮੀਆਂ, ਪੱਛਮੀ ਬੰਗਾਲ ਦੇ ਕੂਚ ਬਿਹਾਰ ਦਾ ਰਹਿਣ ਵਾਲਾ ਹੈ। ਖੁਦ ਨੂੰ ਭਾਰਤੀ ਨਾਗਰਿਕ ਦੱਸਣ ਵਾਲੀ ਮਰੀਅਮ ਖਾਤੂਨ ਦੇ ਪਾਸਪੋਰਟ 'ਚ ਉਸ ਦੇ ਪਿਤਾ ਦਾ ਨਾਂ ਨੰਨੂ ਮੀਆਂ ਲਿਖਿਆ ਹੋਇਆ ਹੈ। ਜਾਸੂਸਾਂ ਨੂੰ ਪਤਾ ਲੱਗਾ ਕਿ ਨੰਨੂ ਦੀ ਮਾਰੀਆ ਨਾਂ ਦੀ ਕੋਈ ਧੀ ਨਹੀਂ ਹੈ। ਇਸ ਤੋਂ ਬਾਅਦ ਜਾਂਚ 'ਚ ਸਾਹਮਣੇ ਆਇਆ ਕਿ ਇਹ ਮਰੀਅਮ ਬੰਗਲਾਦੇਸ਼ ਦੀ ਨਾਗਰਿਕ ਵੀ ਹੈ। ਕੁਝ ਮਹੀਨੇ ਪਹਿਲਾਂ ਜਾਸੂਸਾਂ ਵੱਲੋਂ ਫੜੇ ਗਏ ਨੰਨੂ ਤੋਂ ਪੁੱਛਗਿੱਛ ਕੀਤੀ ਗਈ ਅਤੇ ਪਤਾ ਲੱਗਾ ਕਿ ਉਹ AQIS ਦੇ ਸਲੀਪਰ ਸੈੱਲ ਦਾ ਮੈਂਬਰ ਸੀ। ਢਾਕਾ 'ਚ ਗ੍ਰਿਫ਼ਤਾਰ ਕੀਤਾ ਗਿਆ ਤਲਹਾ ਹੁਣ ਬੰਗਲਾਦੇਸ਼ ਪੁਲਸ ਦੀ ਹਿਰਾਸਤ 'ਚ ਹੈ। ਹੁਣ ਤੱਕ ਸੂਬਾ ਪੁਲਸ ਨੂੰ ਪਤਾ ਲੱਗਾ ਹੈ ਕਿ ਨੰਨੂ ਜਾਅਲੀ ਦਸਤਾਵੇਜ਼ਾਂ ਨਾਲ ਬੰਗਲਾਦੇਸ਼ੀ ਅੱਤਵਾਦੀਆਂ ਦੇ ਭਾਰਤੀ ਪਛਾਣ ਪੱਤਰ ਬਣਾਉਣ ਦਾ ਮਾਸਟਰਮਾਈਂਡ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1984 ਸਿੱਖ ਨਸਲਕੁਸ਼ੀ: ਜਗਦੀਸ਼ ਟਾਈਟਲਰ ਵਿਰੁੱਧ ਮਾਮਲੇ ’ਚ ਸੁਣਵਾਈ ਟਲੀ, ਅਦਾਲਤ ਦੇ ਬਾਹਰ ਨਾਅਰੇਬਾਜ਼ੀ
NEXT STORY