ਜੰਮੂ/ਸ਼੍ਰੀਨਗਰ, (ਅਰੁਣ)- ਸੁਰੱਖਿਆ ਫੋਰਸਾਂ ਨੇ ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ ’ਚ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦਾ ਇਕ ਜ਼ਖੀਰਾ ਬਰਾਮਦ ਕੀਤਾ ਹੈ।
ਅਧਿਕਾਰਤ ਜਾਣਕਾਰੀ ਅਨੁਸਾਰ ਜ਼ਿਲੇ ਦੇ ਸੋਗਾਮ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਪੁਤੁਸਾਈ ਖੇਤਰ ’ਚ ਫੌਜ ਦੀ 47ਵੀਂ ਤੇ 8ਵੀਂ ਰਾਸ਼ਟਰੀ ਰਾਈਫਲਜ਼ (ਆਰ. ਆਰ.) ਤੇ ਬੀ. ਐੱਸ. ਐੱਫ.) ਦੀ 31ਵੀਂ ਬਟਾਲੀਅਨ ਵੱਲੋਂ ਇਕ ਸਾਂਝੀ ਘੇਰਾਬੰਦੀ ਤੇ ਖੋਜ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ।
ਬਰਾਮਦ ਕੀਤੇ ਗਏ ਹਥਿਆਰਾਂ ’ਚ 7.62 ਐੱਮ. ਐੱਮ. ਗੋਲਾ ਬਾਰੂਦ ਦੇ 34 ਰਾਊਂਡ, 9 ਐੱਮ. ਐੱਮ. ਗੋਲਾ ਬਾਰੂਦ ਦੇ 18 ਰਾਊਂਡ, ਪਿਸਤੌਲ ਦਾ ਇਕ ਮੈਗਜ਼ੀਨ, ਪਾਕਿਸਤਾਨ ਦਾ ਬਣਿਆ ਗ੍ਰਨੇਡ, 4 ਚੀਨੀ ਗ੍ਰਨੇਡ ਅਤੇ ਇਕ ਵਿਸਫੋਟਕ ਪਾਊਚ ਸ਼ਾਮਲ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਕਤ ਸਾਮਾਨ ਨੂੰ ਜ਼ਬਤ ਕੀਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਖੇਤਰ ’ਚ ਹਥਿਆਰਾਂ ਨੂੰ ਇਕੱਠਾ ਕਰਨ ਦੀ ਇਕ ਨਾਪਾਕ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੀ ਵਰਤੋਂ ਅੱਤਵਾਦੀ ਸਰਗਰਮੀਆਂ ਲਈ ਕੀਤੀ ਜਾ ਸਕਦੀ ਹੈ। ਬਰਾਮਦ ਕੀਤੇ ਗਏ ਹਥਿਆਰਾਂ ਦੇ ਸੋਮੇ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਛੁਪਾਉਣ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਾਰਾਜ਼ ਮਨਸੇ ਆਗੂ ਸੰਤੋਸ਼ ਧੂਰੀ ਭਾਜਪਾ ’ਚ ਸ਼ਾਮਲ
NEXT STORY