ਜੰਮੂ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਸ਼ਨੀਵਾਰ ਨੂੰ ਇੱਥੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਅਤੇ ਮੌਕੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਿਆਸੀ ਦੇ ਮਾਹੌਰ ਉਪਮੰਡਲ ਦੇ ਲਾਂਚਾ ਇਲਾਕੇ 'ਚ ਜੰਮੂ ਕਸ਼ਮੀਰ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੀ ਸੰਯੁਕਤ ਮੁਹਿੰਮ ਦੌਰਾਨ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ। ਪੁਲਸ ਨੇ ਕਿਹਾ ਕਿ ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਇਕ ਟਿਫਿਨ ਬਾਕਸ 'ਚ ਲੱਗਾ ਇਕ ਆਈ.ਈ.ਡੀ. ਅਤੇ 2 ਪਿਸਤੌਲ ਬਰਾਮਦ ਕੀਤੀਆਂ।
ਉਨ੍ਹਾਂ ਦੱਸਿਆ ਕਿ ਆਖ਼ਰੀ ਸਮਾਚਾਰ ਮਿਲਣ ਤੱਕ ਇਹ ਮੁਹਿੰਮ ਜਾਰੀ ਸੀ। ਬੁਲਾਰੇ ਨੇ ਦੱਸਿਆ ਕਿ ਆਈ.ਈ.ਡੀ. ਅਤੇ 2 ਪਿਸਤੌਲ ਤੋਂ ਇਲਾਵਾ, ਸੁਰੱਖਿਆ ਫ਼ੋਰਸਾਂ ਦੀ ਟੀਮ ਨੇ ਤਿੰਨ ਇਲੈਕਟ੍ਰਿਕ ਡੇਟੋਨੇਟਰ, 400 ਗ੍ਰਾਮ ਬਾਰੂਦ, ਪਿਸਤੌਲ ਦੀਆਂ 2 ਮੈਗਜ਼ੀਨ ਅਤੇ 24 ਗੋਲੀਆਂ, ਏ.ਕੇ. ਅਸਾਲਟ ਰਾਈਫਲ ਦੀਆਂ 40 ਗੋਲੀਆਂ, 8 ਬੈਟਰੀਆਂ, 40 ਮੀਟਰ ਬਿਜਲੀ ਦੇ ਤਾਰ, 5 ਮੀਟਰ ਪਲਾਸਟਿਕ ਦੀ ਰੱਸੀ ਵੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੌਕੇ ਤੋਂ ਇਕ ਸਟੀਲ ਪਲੇਟ, ਇਕ ਗਿਲਾਸ, ਇਕ ਬੈਗ, ਤਿੰਨ ਬੈੱਡਸ਼ੀਟ ਅਤੇ ਕੁਝ ਤਸਵੀਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ 'ਤੇ ਈਰਾਨ ਦੇ ਹਮਲੇ ਤੋਂ ਬਾਅਦ UN ਮੁਖੀ ਨੇ ਜਾਰੀ ਕੀਤੀ ਚਿਤਾਵਨੀ, ਦੋਵਾਂ ਦੇਸ਼ਾਂ ਨੂੰ ਕੀਤੀ ਅਪੀਲ
NEXT STORY