ਸੰਭਲ- ਸੰਭਲ ਵਿਚ ਗ੍ਰਿਫ਼ਤਾਰ ਧਨਵਰਸ਼ਾ ਗਿਰੋਹ ਦੇ ਮੈਂਬਰਾਂ ਕੋਲੋਂ ਕੁੜੀਆਂ ਦੀਆਂ 200 ਅਸ਼ਲੀਲ ਵੀਡੀਓ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਪੋਰਨ ਸਾਈਟਾਂ ਨੂੰ ਵੇਚਣ ਦਾ ਵੀ ਸ਼ੱਕ ਹੈ। ਦਰਅਸਲ, ਧਨਾਰੀ ਪੁਲਸ ਸਟੇਸ਼ਨ ਨੇ ਤੰਤਰ ਕਿਰਿਆ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰ ਕੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗਿਰੋਹ ਗਰੀਬ ਲੋਕਾਂ ਨੂੰ ਨੋਟਾਂ ਦਾ ਮੀਂਹ ਵਰ੍ਹਾਉਣ ਦਾ ਲਾਲਚ ਦੇ ਕੇ ਠੱਗੀ ਮਾਰਦਾ ਸੀ।
ਪੁਲਸ ਨੇ ਮੁਲਜ਼ਮਾਂ ਤੋਂ ਮੋਬਾਈਲ ਫੋਨ, ਤਾਂਤਰਿਕ ਸਮੱਗਰੀ, ਇਕ ਕੱਛੂਕੁੰਮਾ ਅਤੇ ਹਥਿਆਰ ਬਰਾਮਦ ਕੀਤੇ ਹਨ। ਇਸ ਗਿਰੋਹ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ 21 ਮਾਰਚ ਨੂੰ ਧਨਾਰੀ ਪੁਲਸ ਨੂੰ ਰਾਜਪਾਲ ਨਾਂ ਦੇ ਇਕ ਨੌਜਵਾਨ ਦੇ ਅਗਵਾ ਹੋਣ ਅਤੇ ਤਾਂਤਰਿਕ ਕਿਰਿਆਵਾਂ ਰਾਹੀਂ ਉਸਨੂੰ ਮਾਰਨ ਦੀ ਕੋਸ਼ਿਸ਼ ਕਰਨ ਬਾਰੇ ਜਾਣਕਾਰੀ ਮਿਲੀ।
ਜਾਂਚ ਦੌਰਾਨ ਪੁਲਸ ਨੂੰ ਇਸ ਮਾਮਲੇ ਵਿਚ ਅਹਿਮ ਤੱਥ ਮਿਲੇ ਹਨ, ਜੋ ਹੈਰਾਨ ਕਰਨ ਵਾਲੇ ਹਨ। ਪੁਲਸ ਨੇ 28 ਮਾਰਚ ਨੂੰ ਗ੍ਰਿਫਤਾਰ ਕੀਤੇ 14 ਮੁਲਜ਼ਮਾਂ ਦੇ ਮੋਬਾਈਲਾਂ ਦੀ ਜਾਂਚ ਕੀਤੀ, ਤਾਂ 200 ਤੋਂ ਵੱਧ ਵੀਡੀਓ ਮਿਲੀਆਂ। ਸਾਰੀਆਂ ਵੀਡੀਓ ਕੁੜੀਆਂ ਦੀਆਂ ਸਨ। ਧਨਵਰਸ਼ਾ ਗਿਰੋਹ ਗਰੀਬ ਕੁੜੀਆਂ ਦੇ ਪਰਿਵਾਰਾਂ ਨੂੰ ਧੋਖਾ ਦੇ ਕੇ ਤਾਂਤਰਿਕ ਪ੍ਰਕਿਰਿਆ ਕਰਦਾ ਸੀ। ਤੰਤਰ ਕਿਰਿਆ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਸੀ।
ਭਾਜਪਾ ਦੇਸ਼ ਨੂੰ ਵੰਡਣ ਲਈ ਲਿਆਈ ਵਕਫ ਬਿੱਲ : ਮਮਤਾ
NEXT STORY