ਰਿਆਸੀ (ਨਰਿੰਦਰ) - ਤਹਿਸੀਲ ਮਾਹੌਰ ਅਧੀਨ ਪੈਂਦੇ ਹਾੜੀਵਾਲਾ ਕਰਮਕਠਾ ਇਲਾਕੇ ’ਚ ਪੁਲਸ ਅਤੇ ਸੁਰੱਖਿਆ ਫੋਰਸਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਟਿਕਾਣੇ ਨੂੰ ਤਬਾਹ ਕਰ ਕੇ ਉਥੋਂ ਹਥਿਆਰ ਤੇ ਗੋਲਾ-ਬਾਰੂਦ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤੀ ਜਹਾਜ਼ ਨੂੰ ਨਹੀਂ ਦਿੱਤੀ ਮਨਜ਼ੂਰੀ, ਬ੍ਰੇਨ ਟਿਊਮਰ ਨਾਲ ਬੱਚੇ ਦੀ ਹੋਈ ਮੌਤ
ਜ਼ਿਲਾ ਪੁਲਸ ਤੇ 58 ਰਾਸ਼ਟਰੀ ਰਾਈਫਲਜ਼ ਅਤੇ ਸੀ. ਆਰ. ਪੀ. ਐੱਫ. 126 ਵਾਹਿਨੀ ਵੱਲੋਂ ਸ਼ਨੀਵਾਰ ਸ਼ਾਮ ਹਾੜੀਵਾਲਾ ਕਰਮਕਠਾ ਇਲਾਕੇ ’ਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜਵਾਨਾਂ ਨੇ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਲਗਾ ਕੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਥੋਂ ਅਸਲਾ ਤੇ ਹੋਰ ਸਾਮਗਰੀ ਬਰਾਮਦ ਹੋਈ, ਜਿਸ ’ਚ ਲਗਭਗ 1 ਕਿਲੋਗ੍ਰਾਮ ਵਿਸਫੋਟਕ ਪਾਊਡਰ, ਲਗਭਗ 10 ਮੀਟਰ ਕੋਡੈਕਸ ਵਾਇਰ, 2 ਡੈਟੋਨੇਟਰ, ਇਕ ਗ੍ਰਨੇਡ ਡੈਟੋਨੇਟਰ, ਏ. ਕੇ.-47 ਦੇ 29 ਰੌਂਦ, ਇਕ ਪਿਸਤੌਲ ਅਤੇ ਉਸ ਦਾ ਮੈਗਜ਼ੀਨ ਅਤੇ 6 ਰਾਊਂਡ, 6 ਪੈਨਸਿਲ ਸੈੱਲ, 2 ਛੋਟੇ ਰੀਚਾਰਜੇਬਲ ਸੈੱਲ ਆਦਿ ਸ਼ਾਮਲ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ
ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਲੱਲਾ ਦੇ ਦਰਸ਼ਨ ਕਰਨ ਵਾਲਿਆਂ ਨੂੰ ਰੇਲਵੇ ਦਾ ਤੋਹਫਾ, ਅਯੁੱਧਿਆ ਲਈ ਸ਼ੁਰੂ ਕੀਤੀਆਂ 17 ਸਪੈਸ਼ਲ ਟਰੇਨਾਂ
NEXT STORY