ਸ਼੍ਰੀਨਗਰ (ਵਾਰਤਾ)- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਕਸ਼ਮੀਰੀ ਹਿੰਦੂ ਸੰਜੇ ਸ਼ਰਮਾ ਦੇ ਕਤਲ ਲਈ ਜ਼ਿੰਮੇਵਾਰ ਅੱਤਵਾਦੀ ਨੂੰ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਢੇਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਰਾੀ ਦਿੱਤੀ। ਮੁਕਾਬਲੇ 'ਚ ਫ਼ੌਜ ਦਾ ਇਕ ਜਵਾਨ ਵੀ ਕਾਰਵਾਈ 'ਚ ਸ਼ਹੀਦ ਹੋ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਪਛਾਣ ਪੁਲਵਾਮਾ (ਏ ਕੈਟੇਗਰੀ) ਦੇ ਅਕੀਬ ਮੁਸਤਾਕ ਭੱਟ ਵਜੋਂ ਹੋਈ ਹੈ।
ਜੰਮੂ ਕਸ਼ਮੀਰ ਪੁਲਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ (ਏ.ਡੀ.ਜੀ.ਪੀ.) ਕਸ਼ਮੀਰ ਜ਼ੋਨ ਵਿਜੇ ਕੁਮਾਰ ਦੇ ਹਵਾਲੇ ਤੋਂ ਟਵੀਟ ਕੀਤਾ,''ਉਸ ਨੇ ਸ਼ੁਰੂ 'ਚ ਐੱਚ.ਐੱਮ. ਅੱਤਵਾਦੀ ਸੰਗਠਨ ਲਈ ਕੰਮ ਕੀਤਾ ਸੀ, ਅੱਜ ਕੱਲ ਉਹ ਟੀ.ਆਰ.ਐੱਫ. ਨਾਲ ਕੰਮ ਕਰ ਰਿਹਾ ਸੀ। ਮਰਹੂਮ ਸੰਜੇ ਸ਼ਰਮਾ ਦਾ ਕਾਤਲ ਢੇਰ ਹੋ ਗਿਆ।'' ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦੀ ਇਕ ਸਾਂਝੀ ਟੀਮ ਨੂੰ ਉਸ ਖੇਤਰ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ ਸੀ। ਸੁਰੱਖਿਆ ਫ਼ੋਰਸਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੀ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ। ਹਾਲ ਦੇ ਦਿਨਾਂ 'ਚ ਪੂਰੇ ਕਸ਼ਮੀਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਕਈ ਮੁਕਾਬਲੇ ਹੋਏ ਹਨ, ਜਿਸ 'ਚ ਕਈ ਅੱਤਵਾਦੀਆਂ ਦਾ ਸਫ਼ਾਇਆ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੁਲਵਾਮਾ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਗੋਲ਼ੀਆਂ ਨਾਲ ਭੁੰਨਿਆ, ਘਰ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਕੀਤਾ ਕਤਲ
ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
NEXT STORY