ਹੁਬਲੀ- ਕਰਨਾਟਕ ਚੋਣ ਪ੍ਰਚਾਰ ਦੇ ਆਖਰੀ ਪੜਾਅ 'ਚ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਬੇਲਗਾਵੀ 'ਚ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਅੱਤਵਾਦ ਨੂੰ ਲੈ ਕੇ ਗੱਲ ਕੀਤੀ ਅਤੇ ਕਿਹਾ ਕਿ ਮੇਰੇ ਤੋਂ ਜ਼ਿਆਦਾ ਅੱਤਵਾਦ ਨੂੰ ਕੋਈ ਨਹੀਂ ਸਮਝ ਸਕਦਾ।
ਰਾਹੁਲ ਗਾਂਧੀ ਨੇ ਇੰਦਰਾ ਗਾਂਧੀ ਦੇ ਕਤਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਨੇ ਮੇਰੇ ਪਰਿਵਾਰ ਦੇ ਕਈ ਲੋਕਾਂ ਦੀ ਜਾਨ ਲਈ। ਅਜਿਹੇ 'ਚ ਅੱਤਵਾਦ ਕੀ ਹੁੰਦਾ ਹੈ ਅਤੇ ਇਹ ਕੀ ਕਰਦਾ ਹੈ, ਪ੍ਰਧਾਨ ਮੰਤਰੀ ਤੋਂ ਜ਼ਿਆਦਾ ਇਸਦੀ ਸਮਝ ਮੈਨੂੰ ਹੈ। ਬੇਲਗਾਵੀ ਤੋਂ ਬਾਅਦ ਰਾਹੁਲ ਨੇ ਚਿਕੋਡੀ 'ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ– ਬਾਲ ਭਵਨ 'ਚ ਅਧਿਆਪਿਕਾ ਨੇ ਛੋਟੇ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਵਾਇਰਲ
ਅੱਤਵਾਦ ਤੋਂ ਪੀੜਤ ਹਾਂ, ਮੈਨੂੰ ਇਸਦੀ ਜ਼ਿਆਦਾ ਸਮਝ
ਪੀ.ਐੱਮ. ਨਰਿੰਦਰ ਮੋਦੀ ਨੇ ਇਕ ਜਨ ਸਭਾ 'ਚ ਕਾਂਗਰਸ ਨੂੰ ਲੈ ਕੇ ਟਿੱਪਣੀ ਕੀਤੀ ਸੀ ਕਿ ਇਹ ਪਾਰਟੀ ਅੱਤਵਾਦੀਆਂ ਦਾ ਸਮਰਥਨ ਕਰਦੀ ਹੈ। ਇਸਦਾ ਜਵਾਬ ਦਿੰਦੇ ਹੋਏ ਸ਼ੁੱਕਰਵਾਰ ਨੂੰ ਰਾਹਲ ਨੇ ਕਿਹਾ ਕਿ ਸਾਡੇ ਪੀ.ਐੱਮ. ਅੱਤਵਾਦ ਦੀ ਗੱਲ ਕਰਦੇ ਹਨ, ਉਨ੍ਹਾਂ ਤੋਂ ਬਿਹਤਰ ਮੈਂ ਅੱਤਵਾਦ ਨੂੰ ਸਮਝਦਾ ਹਾਂ। ਮੇਰੇ ਪਰਿਵਾਰ ਦੇ ਲੋਕਾਂ ਨੂੰ ਅੱਤਵਾਦੀਆਂ ਨੇ ਮਾਰਿਆ, ਮੇਰੀ ਦਾਦੀ ਨੂੰ ਮਾਰਿਆ, ਮੇਰੇ ਪਿਤਾ ਨੂੰ ਮਾਰਿਆ। ਅੱਤਵਾਦ ਕੀ ਹੁੰਦਾ ਹੈ ਅਤੇ ਇਹ ਕੀ ਕਰਦਾ ਹੈ ਪੀ.ਐੱਮ. ਤੋਂ ਜ਼ਿਆਦਾ ਬਿਹਤਰ ਉਸਨੂੰ ਮੈਂ ਜਾਣਦਾ ਹਾਂ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
ਭ੍ਰਿਸ਼ਟਾਚਾਰ ਬਾਰੇ ਪੀ.ਐੱਮ. ਕੁਝ ਗੱਲ ਨਹੀਂ ਕਰਦੇ
ਰਾਹੁਲ ਗਾਂਧੀ ਨੇ ਬੇਲਾਗਾਵੀ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੀ ਪਿਛਲੀ ਸਰਕਾਰ 'ਤੇ ਟਿੱਪਣੀ ਕੀਤੀ। ਰਾਹੁਲ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਭਾਜਪਾ ਨੇ ਕਰਨਾਟਕ 'ਚ ਚੋਰੀ ਦਾ ਰਿਕਾਰਡ ਤੋੜ ਦਿੱਤਾ। ਪ੍ਰਧਾਨ ਮੰਤਰੀ ਕਰਨਾਟਕ ਆਉਂਦੇ ਹਨ ਪਰ ਭ੍ਰਿਸ਼ਟਾਚਾਰ ਬਾਰੇ ਇਕ ਵੀ ਗੱਲ ਨਹੀਂ ਕਰਦੇ।
ਹਰ ਗ੍ਰੈਜੁਏਟ ਨੂੰ ਦੋ ਸਾਲਾਂ ਤਕ 3000 ਰੁਪਏ ਮਹੀਨੇ ਦੇਵਾਂਗੇ
ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਕਿਹਾ ਕਿ ਦੇਸ਼ 'ਚ ਅੱਜ 40 ਸਾਲਾਂ 'ਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ। ਇਸ ਬੇਰੁਜ਼ਗਾਰੀ ਤੋਂ ਕਰਨਾਟਕ ਦੇ ਨੌਜਵਾਨ ਵੀ ਪਰੇਸ਼ਨ ਹਨ। ਅਸੀਂ ਵਾਅਦਾ ਕਰਦੇ ਹਾਂ ਕਿ ਸਰਕਾਰ ਬਣਨ 'ਤੇ ਹਰ ਗ੍ਰੈਜੁਏਟ ਨੂੰ ਦੋ ਸਾਲਾਂ ਤਕ ਹਰ ਮਹੀਨੇ 3000 ਰੁਪਏ ਦੇਵਾਂਗੇ। ਉੱਥੇ ਹੀ ਡਿਪਲੋਮਾ ਹੋਲਡਰ ਨੂੰ ਹਰ ਮਹੀਨੇ 1500 ਰੁਪਏ ਦੇਵਾਂਗੇ।
ਇਹ ਵੀ ਪੜ੍ਹੋ– ਮਣੀਪੁਰ 'ਚ ਭੜਕੀ ਹਿੰਸਾ ਮਗਰੋਂ ਧਰਨਾਕਾਰੀਆਂ ਨੂੰ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਤਾਜ਼ਾ ਹਾਲਾਤ
ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਪੁੱਛੇ ਸਵਾਲ
ਇਹ ਹੀ ਨਹੀਂ ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ ਪੀ.ਐੱਮ. ਤੋਂ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਪਹਿਲਾਂ 400 ਰੁਪਏ ਦਾ ਸੀ, ਹੁਣ 1100 ਰੁਪਏ ਦਾ ਹੋ ਗਿਆ ਹੈ। ਪ੍ਰਧਾਨ ਮੰਰੀ ਜੀ ਇਸ ਬਾਰੇ ਤੁਸੀਂ ਕੀ ਕੀਤਾ? ਪੈਟਰੋਲ 60 ਰੁਪਏ ਲੀਟਰ ਦਾ ਹੁੰਦਾ ਸੀ ਜੋ 100 ਰੁਪਏ ਲੀਟਰ ਹੋ ਗਿਆ ਹੈ, ਉਸ ਬਾਰੇ ਤੁਸੀਂ ਕੀ ਕੀਤਾ? ਤੁਸੀਂ ਬੇਰੁਜ਼ਗਾਰੀ ਦੂਰ ਕਰਨ ਲਈ ਕੀ ਕੀਤਾ ਹੈ?
ਇਹ ਵੀ ਪੜ੍ਹੋ– ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ
ਜੰਮੂ ਕਸ਼ਮੀਰ ਪੁਲਸ ਨੇ ਕੁਲਗਾਮ 'ਚ ਹਿਜ਼ਬੁਲ ਅੱਤਵਾਦੀ ਦੇ ਘਰ ਲਈ ਤਲਾਸ਼ੀ
NEXT STORY