ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਸ਼ਨੀਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ 'ਦਿ ਰੈਜੀਸਟੇਂਸ ਫਰੰਟ' ਸੰਗਠਨ (ਟੀ.ਆਰ.ਐੱਫ.) ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ, ਗੋਲਾ-ਬਾਰੂਦ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਪੁਲਸ ਨੇ ਕਿਹਾ ਕਿ ਸ਼ਨੀਵਾਰ ਝੂਲਾ ਫੁੱਟ ਬਰਿੱਜ ਕੋਲ ਕਲਗਈ 'ਚ ਸੁਰੱਖਿਆ ਫ਼ੋਰਸਾਂ ਨੇ ਜਾਂਚ ਅਤੇ ਗਸ਼ਤ ਦੌਰਾਨ ਕਮਲਕੋਟ ਤੋਂ ਰਾਸ਼ਟਰੀ ਰਾਜਮਾਰਗ ਵੱਲ ਬੈਗ ਲੈ ਕੇ ਆ ਰਹੇ 2 ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ। ਸ਼ੱਕੀਆਂ ਦੀ ਪਛਾਣ ਮਡੀਅਨ ਕਮਲਕੋਟੇ ਵਾਸੀ ਜ਼ਮੀਰ ਅਹਿਮਦ ਖਾਂਡੇ ਅਤੇ ਮੁਹੰਮਦ ਨਸੀਮ ਖਾਂਡੇ ਵਜੋਂ ਹੋਈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ 'ਚ ਬਣਨਗੇ ਚਾਰ ਨਵੇਂ ਉਦਯੋਗਿਕ ਐਸਟੇਟ
ਪੁਲਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਤਿੰਨ ਚੀਨੀ ਗ੍ਰਨੇਡ ਅਤੇ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲਸ ਸਟੇਸ਼ਨ ਉੜੀ 'ਚ ਉਨ੍ਹਾਂ 'ਤੇ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ ਗੈਰ-ਕਾਨੂੰਨੀ ਰੂਪ ਨਾਲ ਹਾਸਲ ਕੀਤੇ ਗਏ ਗ੍ਰਨੇਡ ਅਤੇ ਨਕਦੀ ਉਨ੍ਹਾਂ ਨੇ ਮੇਡੀਆਨ ਕਮਲਕੋਟੇ ਵਾਸੀ ਮੰਜੂਰ ਅਹਿਮਦ ਭੱਟੀ ਨੇ ਉਪਲੱਬਧ ਕਰਵਾਈ ਸੀ ਤਾਂ ਕਿ ਉਹ ਕਿਸੇ ਵੀ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਸਕਣ। ਇਸ ਤੋਂ ਬਾਅਦ ਮੰਜ਼ੂਰ ਅਹਿਮਦ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਕੀਤੀ ਗਈ। ਉਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਅੱਤਵਾਦੀ ਕੰਮਾਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਵਿਅਕਤੀਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਪ੍ਰਾਪਤ ਗ੍ਰਨੇਡ ਅਤੇ ਨਕਦੀ ਦੀ ਉਸ ਨੇ ਸਪਲਾਈ ਕੀਤੀ ਹੈ ਅਤੇ ਆਪਣੇ ਘਰ ਕੋਲ ਇਕ ਹੱਥਗੋਲਾ ਅਤੇ ਨਕਦੀ ਵੀ ਰੱਖੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਸ਼ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY